ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਨਾਲ ਸਾਬਕਾ ਫ਼ੌਜੀ ਦੀ ਮੌਤ

Monday, Feb 01, 2021 - 02:37 PM (IST)

ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਨਾਲ ਸਾਬਕਾ ਫ਼ੌਜੀ ਦੀ ਮੌਤ

ਬਟਾਲਾ (ਬੇਰੀ) : ਇੱਥੋਂ ਦੇ ਨਜ਼ਦੀਕ ਪੈਂਦੇ ਲਾਇਲਪੁਰੀ ਪੈਲੇਸ ਦੇ ਸਾਹਮਣੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਸਾਬਕਾ ਫ਼ੌਜੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ ਚੰਨਣ ਸਿੰਘ ਨੇ ਦੱਸਿਆ ਕਿ ਸਲਵਿੰਦਰ ਸਿੰਘ ਪੁੱਤਰ ਗਰੀਬ ਦਾਸ ਵਾਸੀ ਸੰਦਲਪੁਰ ਰਿਟਾਇਰਡ ਫ਼ੌਜੀ ਸੀ ਤੇ ਹੁਣ ਸਟੇਟ ਬੈਂਕ ਆਫ ਇੰਡੀਆ ਅੰਮ੍ਰਿਤਸਰ ਵਿਖੇ ਨੌਕਰੀ ਕਰਦਾ ਸੀ।

ਏ. ਐਸ. ਆਈ. ਨੇ ਅੱਗੇ ਦੱਸਿਆ ਕਿ ਸਵੇਰੇ ਸਲਵਿੰਦਰ ਸਿੰਘ ਅੰਮ੍ਰਿਤਸਰ ਤੋਂ ਵਾਪਸ ਆਪਣੇ ਪਿੰਡ ਸੰਦਲਪੁਰਾ ਨੂੰ ਆਪਣੀ ਮੋਪੇਡ ’ਤੇ ਸਵਾਰ ਹੋ ਕੇ ਆ ਰਿਹਾ ਸੀ। ਜਦੋਂ ਉਹ ਮਿਸ਼ਰਪੁਰਾ ਨੇੜੇ ਲਾਇਲਪੁਰੀ ਪੈਲੇਸ ਦੇ ਸਾਹਮਣੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਸਲਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਏ. ਐੱਸ. ਆਈ. ਚੰਨਣ ਸਿੰਘ ਨੇ ਹੋਰ ਦੱਸਿਆ ਕਿ ਮ੍ਰਿਤਕ ਦੇ ਭਤੀਜੇ ਗੁਰਪ੍ਰਤਾਪ ਸਿੰਘ ਪੁੱਤਰ ਸੁਲੱਖਣ ਸਿੰਘ ਦੇ ਬਿਆਨਾਂ ’ਤੇ ਥਾਣਾ ਰੰਗੜ ਨੰਗਲ ਵਿਖੇ ਮੁਕੱਦਮਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ।


author

Babita

Content Editor

Related News