ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਦੀ ਕਾਰ ਨਾਲ ਟੱਕਰ, 14 ਜ਼ਖਮੀ

Saturday, Jun 15, 2019 - 06:29 PM (IST)

ਮਨਾਲੀ ਜਾ ਰਹੇ ਟੈਂਪੂ-ਟ੍ਰੈਵਲਰ ਦੀ ਕਾਰ ਨਾਲ ਟੱਕਰ, 14 ਜ਼ਖਮੀ

ਰੂਪਨਗਰ (ਵਿਜੇ)— ਰੂਪਨਗਰ ਬਾਈਪਾਸ ਨੇੜੇ ਸ੍ਰੀ ਚਮਕੌਰ ਸਾਹਿਬ ਚੌਕ ਦੇ ਕੋਲ ਅੱਜ ਸਵੇਰੇ 3 ਵਜੇ ਦੇ ਕਰੀਬ ਸ੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਟੈਂਪੂ-ਟਰੈਵਲਰ ਨਾਲ ਕਾਰ ਦੀ ਟੱਕਰ ਹੋ ਗਈ, ਜਿਸ ਦੌਰਾਨ ਟੈਂਪੂ-ਟ੍ਰੈਵਲਰ 'ਚ ਸਵਾਰ 17 ਸਵਾਰੀਆਂ 'ਚੋਂ 14 ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ 'ਚ ਦਾਖਲ ਕਰਵਾਇਆ ਗਿਆ ਜਦੋਂ ਕਿ 3 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

ਸਿਵਲ ਹਸਪਤਾਲ ਰੂਪਨਗਰ 'ਚ ਦਾਖਲ ਜ਼ਖਮੀਆਂ ਦੀ ਪਛਾਣ ਖੁਸ਼ਪ੍ਰੀਤ ਕੌਰ ਪੁੱਤਰੀ ਇਕਬਾਲ ਸਿੰਘ, ਕਮਲਪ੍ਰੀਤ ਪੁੱਤਰੀ ਜੋਗਿੰਦਰ ਸਿੰਘ, ਜਸਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਤਿੰਨਾਂ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਪੀ.ਜੀ.ਆਈ. ਰੈਫਰ ਕੀਤਾ ਗਿਆ। ਜਦੋਂ ਕਿ ਹੋਰਨਾਂ ਜ਼ਖਮੀਆਂ ਦੀ ਪਛਾਣ ਪਲਕ ਪੁੱਤਰੀ ਨੀਰਜ ਗੁਪਤਾ, ਅਮਨਜੋਤ ਕੌਰ ਪੁੱਤਰੀ ਚਮਕੌਰ ਸਿੰਘ, ਕਰਮਜੀਤ ਕੌਰ ਪਤਨੀ ਕੁਲਵੰਤ ਸਿੰਘ, ਨਵਰੀਤ ਪੁੱਤਰੀ ਰਾਮ ਰਤਨ, ਚਰਨਜੀਤ ਕੌਰ ਪੁੱਤਰੀ ਮਿਲਖਾ ਸਿੰਘ, ਕਿਰਨ ਪੁੱਤਰੀ ਸੁਖਚੰਦ, ਮਨਪ੍ਰੀਤ ਪੁੱਤਰੀ ਜਗਤਾਰ ਸਿੰਘ, ਰਸ਼ਮੀ ਪੁੱਤਰੀ ਵੈਭਵ, ਕਿਰਪਾਲ ਕੌਰ ਪੁੱਤਰੀ ਜਸਵੰਤ ਸਿੰਘ, ਗਗਨਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ, ਸੁਖਵੀਰ ਕੌਰ ਪੁੱਤਰੀ ਕੁਲਦੀਪ ਸਿੰਘ ਦੇ ਰੂਪ 'ਚ ਹੋਈ। ਟੈਂਪੂ-ਟ੍ਰੈਵਲਰ 'ਚ ਸਵਾਰ ਰਾਈਟਵੇਅ ਏਅਰ ਲਿੰਕ ਦੇ ਖੰਨਾ, ਸੰਗਰੂਰ, ਬਰਨਾਲਾ, ਬਾਘਾ ਪੁਰਾਣਾ ਤੇ ਮੋਗਾ ਦੇ ਸਟੂਡੈਂਟ ਅਤੇ ਕਰਮਚਾਰੀਆਂ ਦੇ ਅਨੁਸਾਰ ਉਹ 4 ਟੈਂਪੂ-ਟ੍ਰੈਵਲਰਾਂ 'ਚ ਸਵਾਰ ਹੋ ਕੇ ਮੋਗਾ ਤੋਂ ਮਨਾਲੀ ਵੱਲ ਘੁੰਮਣ ਲਈ ਜਾ ਰਹੇ ਸੀ। ਜਦੋਂ ਬਾਈਪਾਸ ਨੇੜੇ ਸ੍ਰੀ ਚਮਕੌਰ ਸਾਹਿਬ ਚੌਕ ਪਹੁੰਚੇ ਤਾਂ ਆਸਰੋਂ ਵਾਲੀ ਸਾਈਡ ਤੋਂ ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਟੱਕਰ ਹੋ ਗਈ। ਜਿਸ ਦੇ ਕਾਰਣ ਹਾਦਸਾ ਵਾਪਰਿਆ।


author

Baljit Singh

Content Editor

Related News