ਨੂਰਪੁਰਬੇਦੀ ਨੇੜੇ ਵਾਪਰਿਆ ਭਿਆਨਕ ਹਾਦਸਾ, ਸਵਾਂ ਨਦੀ ’ਚ ਪਲਟਿਆ ਟਿੱਪਰ, ਦੋ ਨੌਜਵਾਨਾਂ ਦੀ ਮੌਤ
Saturday, Oct 16, 2021 - 12:25 PM (IST)
ਨੂਰਪੁਰਬੇਦੀ (ਭੰਡਾਰੀ) : ਖੇਤਰ ਦੇ ਪਿੰਡ ਸੁਆੜਾ ਨੇੜੇ ਪੈਂਦੀ ਸਵਾਂ ਨਦੀ ’ਚ ਇਕ ਟਿੱਪਰ ਦੇ ਪਲਟਣ ਨਾਲ ਉਸ ’ਚ ਸਵਾਰ ਨੌਜਵਾਨ ਚਾਲਕ ਅਤੇ ਹੈਲਪਰ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਦੇ ਭਰਾ ਜਸਵੀਰ ਸਿੰਘ ਪੁੱਤਰ ਚਰਨ ਸਿੰਘ ਨਿਵਾਸੀ ਪਿੰਡ ਹੀਰਪੁਰ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਸ ਦਾ ਭਰਾ ਮਨਜੀਤ ਸਿੰਘ (25), ਜੋ ਭਗਜੀਤ ਸਿੰਘ ਉਰਫ ਭੱਗੀ ਪੁੱਤਰ ਕਿਸ਼ਨ ਸਿੰਘ ਵਾਸੀ ਅਨੰਦਪੁਰ ਸਾਹਿਬ ਦੇ ਟਿੱਪਰ ’ਤੇ ਡਰਾਈਵਰੀ ਕਰਦਾ ਸੀ ਤੇ ਜਿਸ ਨੇ ਆਪਣੇ ਟਿੱਪਰ ’ਤੇ ਅਮਰਜੀਤ ਸਿੰਘ (29) ਪੁੱਤਰ ਤੇਲਾ ਸਿੰਘ ਨਿਵਾਸੀ ਅਾਨੰਦਪੁਰ ਸਾਹਿਬ ਮੁਹੱਲਾ ਕੇਸਗਡ਼੍ਹ ਸਾਹਿਬ ਨੂੰ ਬਤੌਰ ਹੈੱਲਪਰ ਰੱਖਿਆ ਹੋਇਆ।
ਇਹ ਵੀ ਪੜ੍ਹੋ : ਪਟਿਆਲਾ ਨੇੜੇ ਵਾਪਰਿਆ ਵੱਡਾ ਹਾਦਸਾ, ਪੀ.ਯੂ. ਦੇ ਦੋ ਨੌਜਵਾਨਾਂ ਸਣੇ ਪੰਜ ਦੀ ਮੌਤ, ਵਿਆਹ ਤੋਂ ਪਰਤ ਰਹੇ ਸੀ
ਉਸ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਪਿੰਡ ਦੇ ਵਿਅਕਤੀ ਅਰਜੁਨ ਸਿੰਘ ਪੁੱਤਰ ਸੋਮ ਸਿੰਘ ਦਾ ਫੋਨ ਆਇਆ ਕਿ ਉਸ ਦੇ ਭਰਾ ਮਨਜੀਤ ਸਿੰਘ ਦਾ ਟਿੱਪਰ ਪਿੰਡ ਸੁਆਡ਼ਾ ਵਿਖੇ ਸਵਾਂ ਨਦੀ ’ਚ ਪਲਟਣ ਕਰ ਕੇ ਨਦੀ ’ਚ ਡੁੱਬ ਗਿਆ ਤੇ ਜਿਸ ’ਚ ਉਸ ਦਾ ਹੈਲਪਰ ਅਮਰਜੀਤ ਸਿੰਘ ਵੀ ਉਸ ਦੇ ਨਾਲ ਹੀ ਸੀ ਤੇ ਜਿਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ। ਇਸ ਦੌਰਾਨ ਉਹ ਆਪਣੇ ਕੁਝ ਸਾਕ-ਸਬੰਧੀਆਂ ਤੇ ਪਿੰਡ ਦੇ ਵਿਅਕਤੀਆਂ ਨੂੰ ਨਾਲ ਲੈ ਕੇ ਨਦੀ ’ਚ ਪੁੱਜਾ ਤੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਦੇਰ ਬਾਦ ਉਨ੍ਹਾਂ ਨੂੰ ਪਾਣੀ ’ਚੋਂ ਬਾਹਰ ਕੱਢਿਆ ਤੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪੁਲਸ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਤੇ ਮ੍ਰਿਤਕ ਡਰਾਈਵਰ ਮਨਜੀਤ ਸਿੰਘ ਤੇ ਟਿੱਪਰ ਦੇ ਹੈਲਪਰ ਅਮਰਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਅਾਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਪੁਲਸ ਨੇ ਸ਼ਮਸ਼ਾਨਘਾਟ ’ਚ ਦੱਬੀ ਬੱਚੇ ਦੀ ਲਾਸ਼ ਨੂੰ ਚਾਰ ਦਿਨ ਬਾਅਦ ਕਢਵਾਇਆ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?