ਦਿਲ ਦਹਿਲਾਉਣ ਵਾਲੇ ਹਾਦਸੇ ’ਚ 20 ਸਾਲਾ ਨੌਜਵਾਨ ਦੀ ਮੌਤ

Friday, May 28, 2021 - 05:50 PM (IST)

ਦਿਲ ਦਹਿਲਾਉਣ ਵਾਲੇ ਹਾਦਸੇ ’ਚ 20 ਸਾਲਾ ਨੌਜਵਾਨ ਦੀ ਮੌਤ

ਅਮਰਗੜ੍ਹ (ਜੋਸ਼ੀ) : ਅਮਰਗੜ੍ਹ-ਚੌਦਾਂ ਸੜਕ ’ਤੇ ਵਾਪਰੇ ਭਿਆਨਕ ਹਾਦਸੇ ਵਿਚ 20 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਅਮਰਗੜ੍ਹ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਸ਼ੀਦ ਮੁਹੰਮਦ ਪੁੱਤਰ ਫਕੀਰ ਮੁਹੰਮਦ ਵਾਸੀ ਚੌਂਦਾ ਨੇ ਦੱਸਿਆ ਕਿ ਉਸ ਦਾ ਪਿੰਡ ਚੌਂਦਾ ਵਿਖੇ ਫਰਨੀਚਰ ਦੀ ਦੁਕਾਨ ਕਰਦਾ ਹੈ, ਮੇਰਾ ਪੁੱਤਰ ਇਸਲਾਮ ਉਰਫ ਹਾਰੂਨ ਮੁਹੰਮਦ ਫਰਨੀਚਰ ਦੀ ਦੁਕਾਨ ’ਤੇ ਕੰਮ ਕਰਦੇ ਮੁਹੰਮਦ ਅਜ਼ੀਮ ਪੁੱਤਰ ਅਨਵਰ ਵਾਸੀ ਜਮਾਲਪੁਰਾ ਨੂੰ ਨਾਲ ਲੈ ਕੇ ਆਪਣੀ ਕਾਰ ਵਿਚ ਅਮਰਗੜ੍ਹ ਵੱਲ ਨੂੰ ਦੁਪਹਿਰ 1:30 ਵਜੇ ਗਿਆ ਤਾਂ ਰਸਤੇ ਵਿਚ ਗੱਡੀ ਦੇ ਦਰੱਖਤਾਂ ਵਿਚ ਟਕਰਾਉਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।

ਉਕਤ ਨੇ ਦੱਸਿਆ ਕਿ ਇਸ ਹਾਦਸੇ ਵਿਚ ਮੇਰੇ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੁਹੰਮਦ ਅਜ਼ੀਮ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਪਹਿਲਾਂ ਸਰਕਾਰੀ ਹਸਪਤਾਲ ਅਮਰਗੜ੍ਹ ਅਤੇ ਫੇਰ ਉਥੋਂ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਥਾਣਾ ਅਮਰਗੜ੍ਹ ਪੁਲਸ ਨੇ ਰਸ਼ੀਦ ਮੁਹੰਮਦ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News