ਭੁਲੱਥ ਨੇੜੇ ਵਾਪਰੇ ਭਿਆਨਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ

Sunday, Jan 09, 2022 - 06:36 PM (IST)

ਭੁਲੱਥ ਨੇੜੇ ਵਾਪਰੇ ਭਿਆਨਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ

ਭੁਲੱਥ (ਰਜਿੰਦਰ) : ਬੀਤੀ ਰਾਤ ਭੁਲੱਥ ਵਿਖੇ ਕਰਤਾਰਪੁਰ ਰੋਡ ’ਤੇ ਆਟੋ ਅਤੇ ਮਹਿੰਦਰਾ ਐਕਸ. ਯੂ. ਵੀ. ਦਰਮਿਆਨ ਵਾਪਰੇ ਹਾਦਸੇ ਵਿਚ ਆਟੋ ਸਵਾਰ ਬਾਰਾਂ ਲੋਕਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਜਦਕਿ ਬਾਕੀ 9 ਵਿਅਕਤੀ ਜ਼ਖ਼ਮੀ ਹੋ ਗਏ।  ਦੱਸ ਦਈਏ ਕਿ ਜਿਸ ਥਾਂ ਇਹ ਹਾਦਸਾ ਹੋਇਆ, ਉੱਥੇ ਸੜਕ ਇਕ ਪਾਸੇ ਤੋਂ ਪੁੱਟ ਕੇ ਪਿਛਲੇ ਦਿਨੀਂ ਸੀਵਰੇਜ ਦੀ ਲਾਈਨ ਪਾਈ ਗਈ ਸੀ ਪਰ ਉਸ ਜਗ੍ਹਾ ’ਤੇ ਮਿੱਟੀ ਦੀ ਢੇਰੀ ਪਈ ਹੋਣ ਕਰਕੇ ਲਾਂਘੇ ਲਈ ਅੱਧੀ ਸੜਕ ਹੀ ਚੱਲ ਰਹੀ ਸੀ। ਵੱਡੀ ਗੱਲ ਤਾਂ ਇਹ ਹੈ ਕਿ ਇੱਥੇ ਕੋਈ ਰੇਡੀਅਮ ਰੀਬਨ ਵੀ ਨਹੀਂ ਲਗਾਇਆ ਗਿਆ ਜਦਕਿ ਕੰਮ ਦੇ ਸ਼ੁਰੂ ਹੋਣ ਵਾਲੀ ਥਾਂ ਅਤੇ ਸਮਾਪਤੀ ਵਾਲੀ ਥਾਂ ’ਤੇ ਇਕ ਇਕ ਬੈਰੀਅਰ ਜ਼ਰੂਰ ਰੱਖਿਆ ਹੋਇਆ ਹੈ ਪਰ ਕੰਮ ਚੱਲਣ ਵਾਲੀ ਥਾਂ ਤੇ ਰੇਡੀਅਮ ਰੀਬਨ ਨਹੀਂ ਲੱਗਾ ਹੋਇਆ।

ਇਹ ਵੀ ਪੜ੍ਹੋ : ਦੋਰਾਹਾ ਮੈਕਡੋਨਲਡ ਕੋਲ ਵਾਪਰੇ ਭਿਆਨਕ ਹਾਦਸੇ ’ਚ ਮ੍ਰਿਤਕ ਦੀ ਲਾਸ਼ ਦੇ ਉਡੇ ਚਿੱਥੜੇ, ਦੇਖ ਕੇ ਕੰਬੀ ਰੂਹ

ਦੱਸਣਯੋਗ ਹੈ ਕਿ ਆਟੋ ਬੇਗੋਵਾਲ ਤੋਂ ਆ ਰਿਹਾ ਸੀ ਜਿਸ ਵਿਚ 12 ਵੇਟਰ ਸਵਾਰ ਸਨ ਜੋ ਇਕ ਵਿਆਹ ਸਮਾਰੋਹ ਤੋਂ ਆਏ ਸਨ। ਜਦੋਂ ਇਹ ਆਟੋ ਭੁਲੱਥ ਸ਼ਹਿਰ ਤੋਂ ਬਾਹਰ ਕਰਤਾਰਪੁਰ ਰੋਡ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਐਕਸ. ਯੂ. ਵੀ. ਗੱਡੀ ਅਤੇ ਇਸ ਆਟੋ ਦਰਮਿਆਨ ਟੱਕਰ ਹੋ ਗਈ। ਇਸ ਦੌਰਾਨ ਮੌਕੇ ’ਤੇ ਹੀ ਸੁਮਿਤ ਮਿਸ਼ਰਾ ਪੁੱਤਰ ਰਾਜਨਾਥ ਮਿਸ਼ਰਾ ਵਾਸੀ ਟਲਵਾ ਥਾਣਾ ਮਾਝਾਗੜ੍ਹ ਜ਼ਿਲ੍ਹਾ ਗੋਪਾਲਗੰਜ ਬਿਹਾਰ ਅਤੇ ਆਸ਼ੂਤੋਸ਼ ਉਰਫ ਸੋਨੂੰ ਪੁੱਤਰ ਰਾਘਵ ਯਾਦਵ ਵਾਸੀ ਬੀਟਾ ਥਾਣਾ ਬੁਹਾਰੀ ਜ਼ਿਲ੍ਹਾ ਬਲੀਆ ਉੱਤਰ ਪ੍ਰਦੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹਾਦਸੇ ਤੋਂ ਦੋ ਘੰਟੇ ਬਾਅਦ ਇਲਾਜ ਦੌਰਾਨ ਇਨ੍ਹਾਂ ਦੇ ਤੀਜੇ ਸਾਥੀ ਮੁਨੀਸ਼ ਯਾਦਵ ਪੁੱਤਰ ਮੁੰਨਣ ਯਾਦਵ ਵਾਸੀ ਬੀਟਾ ਥਾਣਾ ਬੁਹਾਰੀ ਜ਼ਿਲ੍ਹਾ ਬਲੀਆ ਉੱਤਰ ਪ੍ਰਦੇਸ਼ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਬਟਾਲਾ ’ਚ ਵੱਡੀ ਵਾਰਦਾਤ, ਸ੍ਰੀ ਅਖੰਡ ਪਾਠ ਸਾਹਿਬ ਦੀ ਡਿਊਟੀ ਨੂੰ ਲੈ ਕੇ ਪਾਠੀ ਸਿੰਘ ਦਾ ਕਤਲ

ਦੂਜੇ ਪਾਸੇ ਇਸ ਸੰਬੰਧ ਵਿਚ ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਦਾ ਕਹਿਣਾ ਹੈ ਕਿ ਐਕਸ. ਯੂ. ਵੀ. ਗੱਡੀ ਦੇ ਚਾਲਕ ਹਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬਾਗਵਾਨਪੁਰ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੋਗਾ ’ਚ ਤਿੰਨ ਨੌਜਵਾਨਾਂ ਤੋਂ ਹੈਂਡ ਗ੍ਰਨੇਡ ਬਰਾਮਦ, ਗੈਂਗਸਟਰ ਅਰਸ਼ਦੀਪ ਡੱਲਾ ਨਾਲ ਜੁੜੇ ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News