ਸੜਕ ’ਤੇ ਬੇਕਾਬੂ ਹੋਏ 18 ਟਾਇਰੀ ਟਰਾਲੇ ਨੇ ਮਚਾਈ ਤਬਾਹੀ, ਬਲੈਰੋ ਤੇ ਸੈਂਟਰੋ ਨੂੰ ਮਾਰੀ ਟੱਕਰ, ਜਨਾਨੀ ਦੀ ਮੌਤ

Tuesday, Sep 07, 2021 - 02:51 PM (IST)

ਸੜਕ ’ਤੇ ਬੇਕਾਬੂ ਹੋਏ 18 ਟਾਇਰੀ ਟਰਾਲੇ ਨੇ ਮਚਾਈ ਤਬਾਹੀ, ਬਲੈਰੋ ਤੇ ਸੈਂਟਰੋ ਨੂੰ ਮਾਰੀ ਟੱਕਰ, ਜਨਾਨੀ ਦੀ ਮੌਤ

ਨਕੋਦਰ (ਪਾਲੀ) : ਨਕੋਦਰ-ਮਲਸੀਆਂ ਹਾਈਵੇ ’ਤੇ ਕਪੂਰਥਲਾ ਪੁਲ ਦੇ ਨੇੜੇ ਹੋਏ ਇਕ ਭਿਆਨਕ ਸੜਕ ਹਾਦਸੇ ’ਚ 18 ਟਾਇਰੀ ਟਰਾਲੇ ਨੇ ਬਲੈਰੋ ਕੈਂਪਰ ਨੂੰ ਟੱਕਰ ਮਾਰ ਦਿੱਤੀ। ਉਪਰੰਤ ਬੇਕਾਬੂ ਹੋ ਕੇ ਡਿਵਾਈਡਰ ’ਤੇ ਸਾਫ-ਸਫਾਈ ਦਾ ਕੰਮ ਕਰ ਰਹੀਆਂ ਔਰਤਾਂ ਨੂੰ ਦਰੜਦਾ ਹੋਇਆ ਦੂਜੀ ਸਾਈਡ ਤੋਂ ਆ ਰਹੇ ਇਕ ਸੈਂਟਰੋ ਨੂੰ ਟੱਕਰ ਮਾਰ ਕੇ ਖੇਤਾਂ ਵਿਚ ਜਾ ਵੜਿਆ। ਉਕਤ ਭਿਆਨਕ ਹਾਦਸੇ ’ਚ ਇਕ ਜਨਾਨੀ ਦੀ ਮੌਤ ਅਤੇ 6/7 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਬੀਰ ਕੌਰ ਉਰਫ ਧੰਤੀ ਪਤਨੀ ਨੰਜੂ ਰਾਮ ਵਾਸੀ ਪਿੰਡ ਗੁੜ੍ਹੇ ਨਕੋਦਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸ਼ਿਮਲਾ ’ਚ ਦੋਸਤ ਦਾ ਪੇਪਰ ਪਵਾ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ, ਸਿਟੀ ਥਾਣਾ ਮੁਖੀ ਅਮਨ ਸੈਣੀ ਅਤੇ ਐੱਸ. ਆਈ. ਲਾਭ ਸਿੰਘ ਸਮੇਤ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੁਕਸਾਨੇ ਵ੍ਹੀਕਲਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਸਿਟੀ ਅਮਨ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ ਪੁਲ ਦੇ ਨੇੜੇ ਨਕੋਦਰ-ਮਲਸੀਆਂ ਹਾਈਵੇ ’ਤੇ ਮਲਸੀਆਂ ਵੱਲੋਂ ਆ ਰਿਹਾ ਇਕ 18 ਟਾਇਰੀ ਟਰਾਲੇ ਨੇ ਪਟੇਲ ਕੰਪਨੀ ਦੀ ਬਲੈਰੋ ਕੈਂਪਰ ਗੱਡੀ ਨੂੰ ਟੱਕਰ ਮਾਰਨ ਉਪਰੰਤ ਬੇਕਾਬੂ ਹੋ ਕੇ ਡਿਵਾਈਡਰ ਤੇ ਸਾਫ-ਸਫਾਈ ਦਾ ਕੰਮ ਕਰ ਰਹੀਆਂ ਔਰਤਾਂ ਨੂੰ ਦਰੜ ਦਿੱਤਾ। ਇਸ ਦੌਰਾਨ ਟਰਾਲਾ ਦੂਜੀ ਸਾਈਡ ਤੇ ਜਲੰਧਰ ਵੱਲੋਂ ਆ ਰਹੀ ਇਕ ਸੈਂਟਰੋ ਕਾਰ ਨੂੰ ਟੱਕਰ ਮਾਰ ਕੇ ਖੇਤਾਂ ਵਿਚ ਜਾ ਵੜਿਆ।

ਇਹ ਵੀ ਪੜ੍ਹੋ : ਪ੍ਰੋਡਿਊਸਰ ਡੀ. ਐਕਸ. ਐਕਸ ਕੁੱਟਮਾਰ ਮਾਮਲੇ ’ਚ ਨਵਾਂ ਮੋੜ, ਪਰਚਾ ਦਰਜ ਹੋਣ ਤੋਂ ਬਾਅਦ ਨਿਹੰਗਾਂ ਨੇ ਦਿੱਤੀ ਚਿਤਾਵਨੀ

ਉਕਤ ਹਾਦਸੇ ’ਚ ਜਨਾਨੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜਸਬੀਰ ਕੌਰ ਉਰਫ ਧਨਤੀ ਪਤਨੀ ਨੰਜੂ ਰਾਮ ਵਾਸੀ ਪਿੰਡ ਗੁੜ੍ਹੇ ਨਕੋਦਰ ਵਜੋਂ ਹੋਈ ਹੈ। ਡਿਵਾਈਡਰ ’ਤੇ ਸਾਫ-ਸਫਾਈ ਦਾ ਕੰਮ ਕਰ ਰਹੀਆਂ 2 ਹੋਰ ਔਰਤਾਂ ਸਮੇਤ ਬਲੈਰੋ ਕੈਂਪਰ ਅਤੇ ਸੈਂਟਰੋ ਕਾਰ ਵਿਚ ਸਵਾਰ 6/7 ਦੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਸਿਟੀ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਹਾਦਸੇ ਉਪਰੰਤ ਟਰਾਲਾ-ਚਾਲਕ ਟਰਾਲੇ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਪੁਲਸ ਨੇ ਨੁਕਸਾਨੇ ਵ੍ਹੀਕਲ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਵਪਾਰੀ ਤੋਂ ਮੰਗੇ 20 ਲੱਖ ਰੁਪਏ, ਨਾ ਦੇਣ ’ਤੇ ਪੈਟਰੋਲ ਬੰਬ ਨਾਲ ਹਮਲਾ, ਗੋਲੀਬਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News