ਬਠਿੰਡਾ ''ਚ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਡੀ. ਸੀ. ਨੇ ਸਕੂਲਾਂ ਲਈ ਜਾਰੀ ਕੀਤੇ ਸਖਤ ਹੁਕਮ
Wednesday, Nov 08, 2017 - 06:07 PM (IST)

ਬਠਿੰਡਾ : ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਦੇ ਚੱਲਦੇ ਅਤੇ ਬਠਿੰਡਾ ਵਿਚ ਬੁੱਧਵਾਰ ਨੂੰ ਭਿਆਨਕ ਹਾਦਾ ਵਾਪਰਨ ਤੋਂ ਬਾਅਦ ਬਠਿੰਡਾ ਦੇ ਡੀ. ਸੀ. ਸ਼ੇਨਾ ਅਗਰਵਾਲ ਨੇ ਸਕੂਲਾਂ ਨੂੰ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਦੇ ਬੱਚਿਆਂ ਨੂੰ ਅਗਲੇ ਹੁਕਮਾਂ ਤਕ ਛੁੱਟੀ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਡੀ. ਸੀ. ਵਲੋਂ 6ਵੀਂ ਕਲਾਸ ਤੋਂ ਲੈ ਕੇ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਦਾ ਸਮਾਂ ਬਦਲ ਕੇ ਸਵੇਰੇ 10 ਵਜੇ ਤੋਂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਦੱਸਣਯੋਗ ਹੈ ਕਿ ਪੂਰੇ ਪੰਜਾਬ ਵਿਚ ਪਿਛਲੇ 2-3 ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਪੰਜਾਬ ਦੇ ਕਈ ਸੂਬਿਆਂ ਵਿਚ ਲਗਾਤਾਰ ਹਾਦਸੇ ਪਾਰ ਰਹੇ ਹਨ। ਬਠਿੰਡਾ ਵਿਚ ਵੀ ਬੁੱਧਧਵਾਰ ਨੂੰ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਲਗਭਗ 10 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਵਿਦਿਆਰਥੀ ਹੀ ਦੱਸੇ ਜਾ ਰਹੇ ਹਨ।