ਧੁੰਦ ਕਾਰਨ ਵਾਪਰਿਆ ਹਾਦਸਾ, 7 ਲੋਕ ਜ਼ਖਮੀ

Friday, Nov 03, 2017 - 02:44 PM (IST)

ਗਿੱਦੜਬਾਹਾ (ਕੁਲਭੂਸ਼ਨ) : ਗਿੱਦੜਬਾਹਾ ਇਲਾਕੇ ਵਿਚ ਅੱਜ ਸੰਘਣੀ ਧੁੰਦ ਦੇ ਚੱਲਦਿਆਂ ਵਾਪਰੇ ਇਕ ਸੜਕੀ ਹਾਦਸੇ ਵਿਚ ਆਟੋ ਸਵਾਰ 7 ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਆਪਣੇ ਆਟੋ ਰਾਹੀਂ ਗਿੱਦੜਬਾਹਾ ਤੋਂ ਬਠਿੰਡਾ ਵੱਲ ਜਾ ਰਿਹਾ ਸੀ ਜਦੋਂਕਿ ਉਸਦੇ ਆਟੋ ਵਿਚ ਬਲਜੀਤ ਸਿੰਘ ਪੁੱਤਰ ਨੱਛਤਰ ਸਿੰਘ ਵਾਸੀ ਲੋਹਾਰਾ, ਗੁਲਾਬ ਦਾਸ ਪੁੱਤਰ ਸੁਖਮੰਦਰ ਸਿੰਘ ਵਾਸੀ ਲੋਹਾਰਾ, ਜੱਸਾ ਸਿੰਘ ਪੁੱਤਰ ਲਾਭ ਸਿੰਘ ਵਾਸੀ ਲਾਲਬਾਈ, ਬੱਗਾ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਲਾਲਬਾਈ, ਸੁਖਦੇਵ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਕੋਟਭਾਈ ਅਤੇ ਨੈਬ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੋਟਭਾਈ ਸਵਾਰ ਸਨ। ਜਦੋਂ ਉਕਤ ਆਟੋ ਗਿੱਦੜਬਾਹਾ-ਬਠਿੰਡਾ ਰੋਡ 'ਤੇ ਡੇਰਾ ਲੰਗ ਦੇ ਨਜ਼ਦੀਕ ਪੁੱਜਾ ਤਾਂ ਆਟੋ ਦੇ ਅੱਗੇ ਜਾ ਰਹੀ ਇਕ ਭੁੰਗ ਵਾਲੀ ਟਰੈਕਟਰ-ਟਰਾਲੀ ਨੇ ਅਚਾਨਕ ਬ੍ਰੇਕ ਲਗਾ ਦਿੱਤੇ ਜਿਸ ਕਾਰਨ ਉਕਤ ਆਟੋ ਟਰਾਲੀ ਨਾਲ ਟਕਰਾ ਗਿਆ ਜਿਸ ਦੇ ਨਤੀਜੇ ਵਜੋਂ ਆਟੋ ਸਵਾਰ ਉਕਤ ਵਿਅਕਤੀਆਂ ਨੂੰ ਸੱਟਾ ਲੱਗੀਆਂ।
ਹਾਦਸੇ ਦਾ ਪਤਾ ਲੱਗਣ ਤੇ ਸ੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ, ਰਾਹਤ ਫਾਊਂਡੇਸ਼ਨ ਦੇ ਬੀਰਬਲ ਭਾਰੂ ਅਤੇ 108 ਐਂਬੂਲੈਂਸ ਦੇ ਕੁਲਵਿੰਦਰ ਸਿੰਘ ਨੇ ਜ਼ਖਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਇਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਉਕਤ ਵਿਅਕਤੀ ਕਪਾਲ ਮੋਚਨ ਦੀ ਯਾਤਰਾ ਤੇ ਜਾ ਰਹੇ ਸਨ ਅਤੇ ਉਨ੍ਹਾਂ ਬਠਿੰਡਾ ਤੋਂ ਰੇਲ ਗੱਡੀ ਲੈਣੀ ਸੀ ਪਰੰਤੂ ਬਠਿੰਡਾ ਪੁੱਜਣ ਤੋਂ ਪਹਿਲਾਂ ਹੀ ਉਹ ਉਕਤ ਹਾਦਸੇ ਦੇ ਸ਼ਿਕਾਰ ਹੋ ਗਏ।


Related News