ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਦਾਦੀ-ਪੋਤੇ ਦੀ ਮੌਤ

Tuesday, May 19, 2020 - 06:32 PM (IST)

ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਦਾਦੀ-ਪੋਤੇ ਦੀ ਮੌਤ

ਤਲਵੰਡੀ ਸਾਬੋ (ਮੁਨੀਸ਼) : ਬੀਤੀ ਦੇਰ ਸ਼ਾਮ ਸਥਾਨਕ ਨਹਿਰੀ ਕੋਠੀ ਕੋਲ ਸੜਕ 'ਤੇ ਇਕ ਕੈਂਟਰ ਚਾਲਕ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਤੇ ਮੋਟਰਸਾਈਕਲ ਸਵਾਰ ਦਾਦੀ ਪੋਤੇ ਦੀ ਮੌਤ ਹੋ ਗਈ। ਦਰਜ ਮਾਮਲੇ ਅਨੁਸਾਰ ਬੱਬੂ ਸਿੰਘ ਪੁੱਤਰ ਬਲਦੇਵ ਸਿੰਘ (32) ਜੋ ਆਪਣੇ ਨਾਨਕੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਰਹਿੰਦਾ ਸੀ, ਬੀਤੀ ਸ਼ਾਮ ਆਪਣੇ ਮਾਤਾ-ਪਿਤਾ ਨੂੰ ਮਿਲਣ ਤਲਵੰਡੀ ਸਾਬੋ ਆਇਆ ਸੀ। ਦੇਰ ਸ਼ਾਮ ਉਹ ਆਪਣੀ ਦਾਦੀ ਅਤੇ ਕੁਝ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਵਾਪਿਸ ਬੰਗੀ ਨਿਹਾਲ ਸਿੰਘ ਵੱਲ ਜਾ ਰਿਹਾ ਸੀ ਤਾਂ ਉਸਦੀ ਦਾਦੀ ਜੀਤ ਕੌਰ ਪਤਨੀ ਮੱਘਰ ਸਿੰਘ ਵੀ ਉਸਦੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ 10 ਬੀ.ਡਬਲਿਯੂ 6178 'ਤੇ ਹੀ ਸਵਾਰ ਸੀ ਕਿ ਲਾਲੇਆਣਾ ਵੱਲ ਨੂੰ ਜਾਣ ਲਈ ਜਿਉਂ ਹੀ ਉਹ ਨਹਿਰੀ ਕੋਠੀ ਵੱਲ ਨੂੰ ਮੁੜੇ ਤਾਂ ਰਾਮਾਂ ਮੰਡੀ ਵਲੋਂ ਆ ਰਹੇ ਇਕ ਕੈਂਟਰ ਚਾਲਕ ਨੇ ਅਣਗਹਿਲੀ ਨਾਲ ਕੈਂਟਰ ਚਲਾਂਉਦਿਆਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। 

PunjabKesari

ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ ਨਾਲ ਦਾਦੀ ਅਤੇ ਪੋਤੇ ਦੋਵਾਂ ਦੀ ਮੌਤ ਹੋ ਗਈ। ਥਾਣਾ ਮੁਖੀ ਨਵਪ੍ਰੀਤ ਸਿੰਘ ਅਨੁਸਾਰ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਕੈਂਟਰ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News