ਭਿਆਨਕ ਸੜਕ ਹਾਦਸੇ ’ਚ ਟਰੱਕ ਡਰਾਇਵਰ ਦੀ ਮੌਤ
Monday, Feb 15, 2021 - 02:58 PM (IST)
ਫ਼ਰੀਦਕੋਟ (ਰਾਜਨ)- ਸੜਕ ਹਾਦਸੇ ਵਿਚ ਇਕ ਟਰੱਕ ਡਰਾਇਵਰ ਦੀ ਮੌਤ ਹੋ ਜਾਣ ’ਤੇ ਸਥਾਨਕ ਥਾਣਾ ਸਦਰ ਵਿਖੇ ਬੱਸ ਡਰਾਇਵਰ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਮੁਕੱਦਮਾ ਅਸ਼ਵਨੀ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਆਨੰਦ ਨਗਰ ਅਬੋਹਰ ਦੇ ਬਿਆਨਾਂ ’ਤੇ ਰਮਨਦੀਪ ਸਿੰਘ ਪੁੱਤਰ ਨਾਹਰ ਸਿਬੰਘ ਵਾਸੀ ਕਪੂਰੇ ਜ਼ਿਲ੍ਹਾ ਮੋਗਾ ’ਤੇ ਦਰਜ ਕੀਤਾ ਗਿਆ ਹੈ।
ਬਿਆਨਕਰਤਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਸੰਦੀਪ ਕੁਮਾਰ ਜਦ ਟਰੱਕ ’ਤੇ ਫ਼ਗਵਾੜਾ ਤੋਂ ਮੁਰਗੀਆਂ ਦੀ ਫ਼ੀਡ ਲੋਡ ਕਰਕੇ ਆ ਰਿਹਾ ਸੀ ਤਾਂ ਫ਼ਰੀਦਕੋਟ ਤੋਂ ਥੋੜ੍ਹੀ ਦੂਰ ਪਿੰਡ ਚੰਦਬਾਜਾ ਤੋਂ ਨੈਸ਼ਨਲ ਹਾਈਵੇ ’ਤੇ ਟਰੱਕ ਚੜ੍ਹਾਉਣ ਸਮੇਂ ਫ਼ਰੀਦਕੋਟ ਵਾਲੇ ਪਾਸਿਓ ਆ ਰਹੀ ਲਿਬੜਾ ਕੰਪਨੀ ਦੀ ਬੱਸ ਜਿਸਨੂੰ ਰਮਨਦੀਪ ਸਿੰਘ ਚਲਾ ਰਿਹਾ ਸੀ ਨੇ ਕਥਿਤ ਲਾਪਰਵਾਹੀ ਨਾਲ ਬੱਸ ਟਰੱਕ ਵਿਚ ਮਾਰੀ ਜਿਸ ’ਤੇ ਸੰਦੀਪ ਕੁਮਾਰ ਦੇ ਕਾਫ਼ੀ ਸੱਟਾਂ ਲੱਗੀਆਂ। ਬਿਆਨ ਕਰਤਾ ਅਨੁਸਾਰ ਜਦ ਉਸਦੇ ਜ਼ਖਮੀ ਭਰਾ ਨੂੰ ਸਥਾਨਕ ਮੈਡੀਕਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਤਾਂ ਇਲਾਜ ਦੌਰਾਨ ਉਸਦੀ ਮੌਤ ਹੋ ਗਈ।