ਬੰਗਾ ਰੋਡ ''ਤੇ ਵੱਡਾ ਹਾਦਸਾ, ਕਾਰ ''ਚ ਬੁਰੀ ਤਰ੍ਹਾਂ ਫਸੀਆਂ ਮੁੰਡਿਆਂ ਦੀਆਂ ਲਾਸ਼ਾਂ

09/24/2017 7:41:00 PM

ਨਵਾਂਸ਼ਹਿਰ (ਮਨੋਰੰਜਨ) : ਬੀਤੀ ਰਾਤ ਬੰਗਾ ਰੋਡ 'ਤੇ ਰੇਲਵੇ ਫਾਟਕ ਕੋਲ ਇੰਡਿਕਾ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ ਇਸ 'ਚ ਸਵਾਰ ਨਵਾਂਸ਼ਹਿਰ ਦੇ ਦੋਵੇਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ 'ਚ ਫਸੀਆਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਾਫੀ ਜੱਦਜਹਿਦ ਤੋਂ ਬਾਅਦ ਕਾਰ ਵਿਚੋਂ ਬਾਹਰ ਕੱਢਿਆ ਗਿਆ ।  
ਜਾਂਚ ਅਧਿਕਾਰੀ ਏ.ਐੱਸ.ਆਈ. ਬਲਵੇਗ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਨਵਾਂਸ਼ਹਿਰ ਦੀ ਨਿਊ ਟੀਚਰ ਕਾਲੋਨੀ ਵਾਸੀ ਰੋਹਿਤ ਜਗੋਤਾ ਰਵੀ (35) ਅਤੇ ਉਸ ਦਾ ਸਾਥੀ ਰਾਜ ਕੁਮਾਰ ਕਾਰ 'ਚ ਸਵਾਰ ਹੋ ਕੇ ਬੰਗਾ ਤੋਂ ਨਵਾਂਸ਼ਹਿਰ ਆ ਰਹੇ ਸਨ। ਨਵਾਂਸ਼ਹਿਰ 'ਚ ਸ਼ੁਗਰ ਮਿਲ ਦੇ ਸਾਹਮਣੇ ਰੇਲਵੇ ਫਾਟਕ 'ਤੇ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ । ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਏ.ਐਸ.ਆਈ. ਬਲਵੇਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।  


Related News