ਫਾਜ਼ਿਲਕਾ ’ਚ ਭਿਆਨਕ ਹਾਦਸਾ, 3 ਸਾਲਾ ਬੱਚੀ ਦੀ ਮੌਤ

Wednesday, Nov 08, 2017 - 03:10 PM (IST)

ਫਾਜ਼ਿਲਕਾ ’ਚ ਭਿਆਨਕ ਹਾਦਸਾ, 3 ਸਾਲਾ ਬੱਚੀ ਦੀ ਮੌਤ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪਮੰਡਲ ਦੀ ਮੰਡੀ ਅਰਨੀਵਾਲਾ ਦੇ ਡੱਬਵਾਲਾ ਰੋਡ ’ਤੇ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਬੱਚੀ ਸਿਮਰਨ ਕੌਰ (3 ਸਾਲ) ਦੇ ਪਿਤਾ ਗੁਰਮੀਤ ਸਿੰਘ ਵਾਸੀ ਮੰਡੀ ਅਰਨੀਵਾਲਾ ਨੇ ਦੱਸਿਆ ਕਿ ਉਹ ਆਪਣੀ ਲੜਕੀ ਸਿਮਰਨ ਕੌਰ ਨਾਲ ਬੀਤੀ ਦੁਪਹਿਰ ਲਗਭਗ 2.30 ਵਜੇ ਮੋਟਰਸਾਈਕਲ ’ਤੇ ਬਾਜ਼ਾਰ ਤੋਂ ਸਬਜ਼ੀ ਲੈਣ ਗਿਆ ਸੀ।
ਉਸਨੇ ਦੱਸਿਆ ਕਿ ਜਦੋਂ ਉਹ ਘਰ ਵੱਲ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਡੱਬਵਾਲਾ ਰੋਡ ’ਤੇ ਸਾਹਮਣੇ ਤੋਂ ਤੇਜ਼ ਰਫ਼ਤਾਰ ਆ ਰਹੀ ਇਕ ਟਰੈਕਟਰ-ਟਰਾਲੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਈਕਲ ਤੇ ਉਸਦੇ ਅੱਗੇ ਬੈਠੀ ਉਸਦੀ ਲੜਕੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਅਤੇ ਜਦੋਂ ਬੱਚੀ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਥਾਣਾ ਅਰਨੀਵਾਲਾ ਪੁਲਸ ਦੇ ਐ¤ਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਟਰੈਕਟਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News