ਭਿਆਨਕ ਹਾਦਸੇ ’ਚ ਉੱਜੜੀਆਂ ਖ਼ੁਸ਼ੀਆਂ, 12 ਸਾਲਾ ਬੱਚੇ ਦੀ ਅੱਖਾਂ ਸਾਹਮਣੇ ਹੋਈ ਮੌਤ

Monday, Nov 21, 2022 - 06:06 PM (IST)

ਭਿਆਨਕ ਹਾਦਸੇ ’ਚ ਉੱਜੜੀਆਂ ਖ਼ੁਸ਼ੀਆਂ, 12 ਸਾਲਾ ਬੱਚੇ ਦੀ ਅੱਖਾਂ ਸਾਹਮਣੇ ਹੋਈ ਮੌਤ

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਬੀਤੀ ਸ਼ਾਮ ਨਜ਼ਦੀਕੀ ਪਿੰਡ ਫਤਿਹਪੁਰ ਬੁੰਗਾ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ 12 ਸਾਲਾ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਾਂਚ ਅਧਿਕਾਰੀ ਹੌਲਦਾਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਮਨੋਜ ਭਾਰਦਵਾਜ ਪੁੱਤਰ ਰਾਮ ਪਾਲ ਭਾਰਦਵਾਜ ਵਾਸੀ ਨੇੜੇ ਸਨਾਤਨ ਧਰਮ ਮੰਦਰ ਧਰਮਪੁਰ ਹਿਮਾਚਲ ਪ੍ਰਦੇਸ਼ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਸਹੁਰੇ ਪਰਿਵਾਰ ਧੰਨਪੁਰ ਕਾਂਗੜ ਜ਼ਿਲ੍ਹਾ ਊਨਾ ਤੋਂ ਆਪਣੀ ਕਾਰ ਨੰਬਰ ਐੱਚ . ਪੀ. 64 ਬੀ 8999 ’ਤੇ ਸਵਾਰ ਹੋ ਕੇ ਆਪਣੀ ਪਤਨੀ ਵੰਦਨਾ, ਭਾਬੀ ਕਿਰਨ ਅਤੇ ਭਤੀਜੇ ਸੀਵੇਨ ਭਾਰਦਵਾਜ ਸਮੇਤ ਵਾਪਸ ਧਰਮਪੁਰ ਆਪਣੇ ਘਰ ਜਾ ਰਹੇ ਸਨ ਤਾਂ 3 ਵਜੇ ਦੇ ਕਰੀਬ ਜਦੋਂ ਉਹ ਬਾਹੱਦ ਪਿੰਡ ਫਤਿਹਪੁਰ ਬੁੰਗਾ ਵਿਖੇ ਰੋਟੀ ਖਾਣ ਲਈ ਢਾਬੇ ’ਤੇ ਰੁਕੇ ਤਾਂ ਜਦੋਂ ਉਹ ਰੋਟੀ ਖਾਣ ਤੋਂ ਬਾਅਦ ਕਰੀਬ 3.30 ਵਜੇ ਢਾਬੇ ਦੇ ਬਾਹਰ ਨਿਕਲ ਕੇ ਸੜਕ ਕਰਾਸ ਕਰਨ ਲਈ ਸਾਈਡ ’ਤੇ ਖੜ੍ਹੇ ਸੀ ਤਾਂ ਕੀਰਤਪੁਰ ਸਾਹਿਬ ਸਾਈਡ ਤੋਂ ਇਕ ਬਲੈਰੋ ਗੱਡੀ ਰੰਗ ਚਿੱਟਾ ਜਿਸ ਦੇ ਡਰਾਈਵਰ ਨੇ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਲਿਆ ਕੇ ਉਸ ਦੇ ਭਤੀਜੇ ਸ਼ੀਵੇਨ ਭਾਰਦਵਾਜ ਪੁੱਤਰ ਅਨੁਜੇਸ ਭਾਰਦਵਾਜ ਵਿਚ ਮਾਰੀ ,ਜਿਸ ਦੀ ਟੱਕਰ ਲੱਗਣ ਤੋਂ ਬਾਅਦ ਉਸ ਦਾ ਭਤੀਜਾ ਕਾਫੀ ਦੂਰ ਜਾ ਕੇ ਡਿੱਗਿਆ। ਬਲੈਰੋ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। 

ਇਸ ਦੌਰਾਨ ਉਹ ਸ਼ੀਵੇਨ ਨੂੰ ਐਂਬੂਲੈਂਸ ’ਚ ਪੀ. ਜੀ. ਆਈ. ਚੰਡੀਗੜ੍ਹ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ੀਵੇਨ ਦੇ ਚਾਚੇ ਦੇ ਬਿਆਨ ’ਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ। 


author

Gurminder Singh

Content Editor

Related News