ਅੰਮ੍ਰਿਤਸਰ ’ਚ ਭਿਆਨਕ ਹਾਦਸੇ ਦੌਰਾਨ ਉੱਘੇ ਕਾਰੋਬਾਰੀ ਦੇ ਨੌਜਵਾਨ ਪੁੱਤਰ ਦੀ ਮੌਤ

Sunday, Jan 31, 2021 - 10:15 PM (IST)

ਅੰਮ੍ਰਿਤਸਰ ’ਚ ਭਿਆਨਕ ਹਾਦਸੇ ਦੌਰਾਨ ਉੱਘੇ ਕਾਰੋਬਾਰੀ ਦੇ ਨੌਜਵਾਨ ਪੁੱਤਰ ਦੀ ਮੌਤ

ਗੁਰੂ ਕਾ ਬਾਗ (ਭੱਟੀ)- ਬੀਤੀ ਰਾਤ ਅੰਮ੍ਰਿਤਸਰ ਫਤਿਹਗੜ੍ਹ ਚੂੜ੍ਹੀਆਂ ਰੋਡ ’ਤੇ ਹੋਏ ਇਕ ਭਿਆਨਕ ਸੜਕ ਹਾਦਸੇ ’ਚ ਇਕ ਹੋਟਲ ਕਾਰੋਬਾਰੀ ਦੇ ਨੌਜਵਾਨ ਪੁੱਤਰ ਦੀ ਮੌਤ ਅਤੇ ਇਕ ਹੋਰ ਨੌਜਵਾਨ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਗੁਰਪ੍ਰਤਾਪ ਸਿੰਘ ਦੀਪੀ (23) ਪੁੱਤਰ ਪਰਮਜੀਤ ਸਿੰਘ ਡੱਡਵਾਲ ਜੋ ਕਿ ਅਮ੍ਰਿੰਤਸਰ ਤੋ ਆਪਣੇ ਦੋਸਤ ਚਾਰੂ ਗੁਪਤਾ ਫ਼ਿਲਮੀ ਤੇ ਨਾਟਕ (ਲੇਖਕ) ਨਾਲ ਆਪਣੀ ਇਨੋਵਾ ਗੱਡੀ (ਪੀ.ਬੀ.01-8088) ’ਤੇ ਆਪਣੇ ਹੋਟਲ ਫਾਰਮ ਵਿਲਾ ਪਿੰਡ ਪਠਾਨਨੰਗਲ ਨੂੰ ਆ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਪਿੰਡ ਮੁਰਾਦਪੁਰਾ ਅਤੇ ਬੱਲ ਖੁਰਦ ਵਿਚਕਾਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਬਿਜਲੀ ਦੇ ਦੋ ਖੰਬੇ ਤੋੜਦੀ ਹੋਈ ਸੜਕ ਤੋਂ ਹੇਠਾਂ ਜਾ ਡਿੱਗੀ।

ਇਹ ਵੀ ਪੜ੍ਹੋ : ਸਿੰਘ ਬਾਰਡਰ ’ਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ ਆਈ ਸਾਹਮਣੇ, ਹੰਝੂਆਂ ਨਾਲ ਬਿਆਨ ਕੀਤਾ ਦਰਦ

ਇਸ ਦੌਰਾਨ ਗੁਰਪ੍ਰਤਾਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਚਾਰੂ ਗੁਪਤਾ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਪਰ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮ੍ਰਿਤਕ ਨੌਜਵਾਨ ਅੰਮ੍ਰਿਤਸਰ ਵਿਖੇ ਚਮਰੰਗ ਰੋਡ ਨਜ਼ਦੀਕ ਰਹਿੰਦਾ ਸੀ ਅਤੇ ਮਲੇਸ਼ੀਆ ਤੇ ਹੋਰ ਦੇਸ਼ਾਂ ਵਿਚ ਵੀ ਉਸਦੇ ਪਿਤਾ ਦਾ ਵੱਡਾ ਹੋਟਲ ਕਾਰੋਬਾਰ ਹੈ। ਬੱਲ ਕਲਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਘਰ ਦੇ ਚੋਬਾਰੇ 'ਤੇ ਆਇਆ ਕਬੂਤਰ ਨਹੀਂ ਦਿੱਤਾ ਤਾਂ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਕਤਲ


author

Gurminder Singh

Content Editor

Related News