ਮੋਗਾ ''ਚ ਭਿਆਨਕ ਹਾਦਸਾ, ਪਲਟੀਆਂ ਖਾਂਦੀ ਖੇਤਾਂ ''ਚ ਡਿੱਗੀ ਕਾਰ, ਦੋ ਭਰਾਵਾਂ ਦੀ ਦਰਦਨਾਕ ਮੌਤ (ਤਸਵੀਰਾਂ)

Tuesday, Oct 31, 2017 - 07:48 PM (IST)

ਮੋਗਾ ''ਚ ਭਿਆਨਕ ਹਾਦਸਾ, ਪਲਟੀਆਂ ਖਾਂਦੀ ਖੇਤਾਂ ''ਚ ਡਿੱਗੀ ਕਾਰ, ਦੋ ਭਰਾਵਾਂ ਦੀ ਦਰਦਨਾਕ ਮੌਤ (ਤਸਵੀਰਾਂ)

ਠੱਠੀ ਭਾਈ\ਮੋਗਾ (ਸੁਰਿੰਦਰ ਸੇਖਾਂ) : ਪੁਲਸ ਥਾਣਾ ਸਮਾਲਸਰ (ਮੋਗਾ) ਅਧੀਨ ਪੈਂਦੇ ਪਿੰਡ ਠੱਠੀ ਭਾਈ ਵਿਖੇ ਬੰਬੀਹਾ ਰੋਡ 'ਤੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਵਾਪਰੇ ਭਿਆਨਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਆਪਸ ਵਿਚ ਮਾਮੇ-ਭੂਆ ਦੇ ਲੜਕੇ ਦੱਸੇ ਜਾ ਰਹੇ ਸਨ। ਸੂਤਰਾਂ ਮੁਤਾਬਕ ਹਾਦਸਾ ਕਾਰ ਦੇ ਤੇਜ਼ ਰਫਤਾਰ ਹੋਣ ਕਾਰਨ ਵਾਪਰਿਆ ਹੈ। ਰਫਤਾਰ ਜ਼ਿਆਦਾ ਹੋਣ ਕਾਰਨ ਕਾਰ ਬੇਕਾਬੂ ਹੋ ਕੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚ ਜਾ ਵੱਜੀ ਅਤੇ ਦੋਵਾਂ ਨੂੰ ਦਰੜਦੀ ਹੋਈ ਪਲਟੀਆਂ ਖਾਂਦੀ ਖੇਤਾਂ ਵਿਚ ਜਾ ਡਿੱਗੀ। ਸਿੱਟੇ ਵਜੋਂ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਂਦਰ ਸਵਿਫਟ ਕਾਰ 'ਚ ਚਾਰ ਹੋਰ ਪਰਿਵਾਰਕ ਮੈਂਬਰਾਂ ਨਾਲ ਪਿੰਡ ਲੰਡੇ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੀਆਂ ਅਸਥੀਆਂ ਚੁਗਣ ਜਾ ਰਹੇ ਸਨ ਤਾਂ ਇੰਨ੍ਹਾਂ ਦੀ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਕਾਰ ਵਿਚ ਸਵਾਰ ਪੰਜ ਲੋਕ ਵੀ ਜ਼ਖਮੀ ਵੀ ਹੋ ਗਏ ਜਿਨ੍ਹਾਂ 'ਚ ਤਿੰਨ ਔਰਤਾਂ ਸ਼ਾਮਲ ਹਨ।
ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀ ਟੱਕਰ ਤੋਂ ਬਾਅਦ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਕਾਰ ਵੀ ਪਲਟੀਆਂ ਖਾਂਦੀ ਹੋਈ ਖੇਤਾਂ ਵਿਚ ਜਾ ਡਿੱਗੀ। ਹਾਦਸੇ ਵਿਚ ਮੌਕੇ 'ਤੇ ਹੀ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ।


Related News