ਬਠਿੰਡਾ ’ਚ ਵਾਪਰਿਆ ਵੱਡਾ ਹਾਦਸਾ, ਤਿੰਨ ਭਰਾਵਾਂ ਦੀ ਮੌਤ, ਤਸਵੀਰਾਂ ’ਚ ਦੇਖੋ ਦਿਲ ਕੰਬਾਉਣ ਵਾਲਾ ਮੰਜ਼ਰ

06/02/2021 8:56:54 PM

ਬਠਿੰਡਾ (ਵਿਜੇ ਵਰਮਾ) : ਬਠਿੰਡਾ-ਡੱਬਵਾਲੀ ਸੜਕ ’ਤੇ ਸਥਿਤ ਪਿੰਡ ਪਥਰਾਲਾ ਦੇ ਨੇੜੇ ਦੇਰ ਰਾਤ ਕਾਰ ਅਤੇ ਅਣਪਛਾਤੇ ਵਾਹਨ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਤਿੰਨ ਭਰਾਵਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤਿੰਨੇ ਮ੍ਰਿਤਕ ਆਪਸ ਵਿਚ ਚਚੇਰੇ ਭਰਾ ਸਨ।

ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਅਤੇ ਝੱਖੜ ਦੇ ਕਹਿਰ ਨੇ ਵਿਛਾਏ ਦੋ ਘਰਾਂ ’ਚ ਸੱਥਰ, 16 ਸਾਲਾ ਮੁੰਡੇ ਸਣੇ 2 ਦੀ ਮੌਤ

PunjabKesari

ਦੱਸਿਆ ਜਾ ਰਿਹਾ ਹੈ ਕਿ ਸੰਗਤ ਬਲਾਕ ਦੇ ਪਿੰਡ ਰੁਲਦੂ ਸਿੰਘ ਵਾਲਾ ਦੇ ਰਹਿਣ ਵਾਲੇ ਤਿੰਨੇ ਭਰਾ ਆਪਣੀ ਮਰੂਤੀ ਕਾਰ ਵਿਚ ਸਵਾਰ ਹੋ ਕੇ ਬੀਤੀ ਰਾਤ ਡੱਬਵਾਲੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਪਥਰਾਲਾ ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਜਲੰਧਰ : ਨੂੰਹ ਨਾਲ ਹੱਦਾਂ ਟੱਪਣ ਵਾਲੇ 80 ਸਾਲਾ ਸਹੁਰੇ ਦੀ ਮਿਲੀ ਲਾਸ਼, ਪਰਿਵਾਰ ਨੇ ਦਿੱਤੇ ਹੋਸ਼ ਉਡਾਉਣ ਵਾਲੇ ਬਿਆਨ

PunjabKesari

ਹਾਦਸਾ ਇੰਨਾ ਭਿਆਨਕ ਸੀ ਟੱਕਰ ਤੋਂ ਬਾਅਦ ਕਾਰ ਦੇ ਪਰਖਚੇ ਹੀ ਉੱਡ ਗਏ। ਹਾਦਸੇ ਵਿਚ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਚਾਨਣ ਸਿੰਘ (24) ਪੁੱਤਰ ਗੁਰਤੇਜ ਸਿੰਘ, ਜਗਜੀਤ ਸਿੰਘ (22) ਪੁੱਤਰ ਹਰੀ ਸਿੰਘ ਅਤੇ ਅਮਨਦੀਪ ਸਿੰਘ (28 ) ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸੁੱਖਾ ਲੰਮੇ ਕਤਲ ’ਚ ਫਰਾਰ ਕੇ.ਟੀ.ਐੱਫ. ਕਾਰਕੁੰਨ ਗ੍ਰਿਫ਼ਤਾਰ, ਡੇਰਾ ਪ੍ਰੇਮੀ ਹੱਤਿਆ ’ਚ ਵਰਤੇ ਹਥਿਆਰ ਬਰਾਮਦ

PunjabKesari

ਉਧਰ ਥਾਣਾ ਪਥਰਾਲਾ ਦੀ ਪੁਲਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ’ਚੋਂ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਸ਼ਰਮਨਾਕ ਘਟਨਾ, ਧੀਆਂ ਵਰਗੀ ਨੂੰਹ ਨਾਲ ਸਹੁਰੇ ਨੇ ਟੱਪੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News