ਸੜਕ ਹਾਦਸੇ ''ਚ 5 ਸਾਲਾ ਬੱਚੀ ਦੀ ਮੌਤ, 2 ਜ਼ਖ਼ਮੀ
Saturday, Aug 10, 2019 - 05:27 PM (IST)

ਰਾਜਪੁਰਾ (ਮਸਤਾਨਾ) : ਜੀ. ਟੀ. ਰੋਡ 'ਤੇ ਪਿੰਡ ਘੱਗਰ ਸਰਾਏ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ 5 ਸਾਲਾ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮਾਂ ਅਤੇ ਇਕ ਔਰਤ ਜ਼ਖਮੀ ਹੋ ਗਈਆਂ। ਲੁਧਿਆਣਾ ਵਾਸੀ ਮਨਜੀਤ ਸਿੰਘ ਨੇ ਥਾਣਾ ਸ਼ੰਭੂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦੀ ਪਤਨੀ ਰਣਜੀਤ ਕੌਰ, 5 ਸਾਲਾ ਬੱਚੀ ਹਰਮਨ ਕੌਰ ਅਤੇ ਮਾਮੀ ਜਸਬੀਰ ਕੌਰ ਸਕੂਟਰੀ 'ਤੇ ਜੀ. ਟੀ. ਰੋਡ 'ਤੇ ਜਾ ਰਹੇ ਸਨ ਕਿ ਰਸਤੇ ਵਿਚ ਬਿਨਾਂ ਇੰਡੀਕੇਟਰ ਦੇ ਖੜ੍ਹੀ ਇਕ ਕਾਰ ਵਿਚ ਸਕੂਟਰੀ ਦੀ ਟੱਕਰ ਹੋ ਗਈ, ਜਿਸ ਕਾਰਣ ਸਕੂਟਰੀ 'ਤੇ ਸਵਾਰ ਤਿੰਨੇ ਜੀਅ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਤਿੰਨਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਬੱਚੀ ਹਰਮਨ ਕੌਰ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪੁੱਜ ਗਈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਨਜੀਤ ਸਿੰਘ ਦੇ ਬਿਆਨਾਂ ਅਨੁਸਾਰ ਕਾਰ ਡਰਾਈਵਰ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।