ਜੇ.ਈ. ਦੇ ਘਰ ਦੀ ਤਲਾਸ਼ੀ ਦੌਰਾਨ ਕਰੀਬ 42 ਲੱਖ ਰੁਪਏ ਦੀ ਨਕਦੀ ਬਰਾਮਦ

Tuesday, May 17, 2022 - 06:05 PM (IST)

ਜੇ.ਈ. ਦੇ ਘਰ ਦੀ ਤਲਾਸ਼ੀ ਦੌਰਾਨ ਕਰੀਬ 42 ਲੱਖ ਰੁਪਏ ਦੀ ਨਕਦੀ ਬਰਾਮਦ

ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਤੋਂ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਸ ਟੀਮ ਨੇ ਕਾਰਵਾਈ ਕਰਦੇ ਹੋਏ 6 ਮੁਲਜ਼ਮਾਂ ਤੋਂ ਇਕ ਦੇਸੀ ਪਿਸਟਲ, 32 ਬੋਰ, ਇਕ ਦੇਸੀ ਰਿਵਾਲਵਰ 32 ਬੋਰ ਅਤੇ ਤਿੰਨ ਦੇਸੀ ਕੱਟੇ 315 ਬੋਰ ਬਰਾਮਦ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਗੱਲ ਕਰਦਿਆਂ ਸੀਨੀਅਰ ਕਪਤਾਨ ਪੁਲਸ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਮਾੜੇ ਅਨਸਰਾਂ ਦੇ ਖ਼ਿਲਾਫ਼ ਵੱਡੀ ਮੁਹਿੰਮ ਦੇ ਤਹਿਤ ਸ਼੍ਰੀ ਰਾਜਪਾਲ ਸਿੰਘ, ਪੀ.ਪੀ.ਐੱਸ, ਕਪਤਾਨ ਪੁਲਸ ਡੀ, ਫਤਿਹਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਜਸਪਿੰਦਰ ਸਿੰਘ, ਉਪ ਕਪਤਾਨ ਪੁਲਸ ਸਰਕਲ(ਖਮਾਣੋਂ) ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ, ਇੰਚਾਰਜ, ਸੀ.ਆਈ.ਏ. ਸਟਾਫ ਸਰਹਿੰਦ ਦੀ ਅਗਵਾਈ ਵਿੱਚ ਇਨ੍ਹਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਹਥਿਆਰ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ 12 ਮਈ ਨੂੰ ਮੁੱਖਬਰੀ ਦੇ ਆਧਾਰ ਤੇ ਮੁਕੱਦਮਾ ਨੰਬਰ 4 ਆਰਮਸ ਐਕਟ,419,420,395,511,170, 120BPC ਥਾਣਾ ਖਮਾਣੋਂ ਰਜਿਸਟਰ ਕੀਤਾ ਗਿਆ ਸੀ । 

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਇਸ ਮੁਕੱਦਮਾ ਵਿੱਚ ਭਰਪੂਰ ਸਿੰਘ ਵਾਸੀ ਉਚਾ ਰਿਉਣਾ, ਥਾਣਾ ਮੂਲੇਪੁਰ, ਮਨਦੀਪ ਸਿੰਘ ਵਾਸੀ ਵਜੀਦਪੁਰ ਥਾਣਾ ਬੱਸੀ ਪਠਾਣਾ , ਬਹਾਦਰ ਸਿੰਘ ਵਾਸੀ ਨਲੀਨੀ ਥਾਣਾ ਮੂਲੇਪੁਰ, ਸਹਿਜਪ੍ਰੀਤ ਸਿੰਘ, ਹਰਮਨ ਸਿੰਘ ਅਤੇ ਦਲਜੀਤ ਸਿੰਘ ਵਾਸੀਆਨ ਪਿੰਡ ਰੇਤਗੜ੍ਹ, ਥਾਣਾ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ : ਚੋਰੀ ਦੀ ਬਿਜਲੀ ਨਾਲ ਚੱਲ ਰਿਹਾ ਸੀ ਥਾਣਾ, ਲੱਗਾ 8 ਲੱਖ ਰੁਪਏ ਦਾ ਜੁਰਮਾਨਾ

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਕਿ ਇਨ੍ਹਾਂ 6 ਮੁਲਜ਼ਮਾਂ ਵਿੱਚੋਂ ਦੋਸ਼ੀ ਬਹਾਦਰ ਸਿੰਘ ਪੰਚਾਇਤ ਮਹਿਕਮੇ ਵਿੱਚ ਬਤੌਰ ਸੈਕਟਰੀ, ਬਲਾਕ ਖੇੜਾ(ਫਤਿਹਗੜ੍ਹ ਸਾਹਿਬ) ਵਿਖੇ ਤਾਇਨਾਤ ਸੀ। ਜਿਸ ਨੇ ਆਪਣੇ ਮਹਿਕਮੇ 'ਚ ਹੀ ਡਿਊਟੀ ਕਰਦੇ ਜੇ.ਈ ਲੋਕੇਸ਼ ਥੰਮਨ ਦੇ ਘਰ ਇਮਲੀ ਮੁਹੱਲਾ ਬਨੂੜ ਵਿਖੇ ਅਸਲੇ ਨਾਲ ਲੁੱਟ ਦੀ ਵਾਰਦਾਤ ਕਰਨ ਦੀ ਸਲਾਹ ਬਣਾਈ ਸੀ, ਕਿਉਂਕਿ ਬਹਾਦਰ ਸਿੰਘ ਨੂੰ ਪਤਾ ਸੀ ਕਿ ਜੇ.ਈ ਲੋਕੇਸ਼ ਥੰਮਨ ਦੇ ਘਰ ਭਾਰੀ ਮਾਤਰਾ ਵਿੱਚ ਨਗਦੀ ਪਿਆ ਹੋਈ ਹੈ। ਮੁਲਜ਼ਮਾਂ ਨੇ ਇਹ ਵਾਰਦਾਤ ਕਰਨ ਲਈ ਹੀ ਇਹ ਨਾਜਾਇਜ਼ ਅਸਲਾ ਮੰਗਵਾਇਆ ਸੀ ਪਰ ਸਮਾਂ ਰਹਿੰਦਿਆਂ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਸ ਵਾਰਦਾਤ ਨੂੰ ਹੋਣ ਤੋਂ ਰੋਕ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ

ਇਸ ਦੌਰਾਨ ਪੰਚਾਇਤੀ ਮਹਿਕਮੇ ਦੇ ਜੇ.ਈ ਲੋਕੇਸ਼ ਥੰਮਨ ਦੇ ਰਿਹਾਇਸ਼ੀ ਮਕਾਨ ਬਨੂੜ ਦੇ ਸਰਚ ਵਾਰੰਟ ਲੈ ਕੇ ਘਰ ਦੀ ਜਾਂਚ ਵੀ ਕੀਤੀ ਗਈ, ਜਿਸ ਦੇ ਘਰ ਤੋਂ ਕਰੀਬ 42,61,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਸਾਰੇ ਕੈਸ਼ ਨੂੰ ਵੈਰੀਫਾਈ ਕਰਨ ਲਈ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹਨਾਂ ਨੇ ਇਸ ਵਾਰਦਾਤ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਅਤੇ ਜ਼ਿਲ੍ਹਾ ਸੰਗਰੂਰ ਵਿੱਚ ਵੀ ਲੁੱਟਾਂ ਖੋਹਾਂ ਕਰਨੀਆਂ ਸਨ। ਇਹ ਨਜ਼ਾਇਜ਼ ਅਸਲਾ ਮੇਰਠ (ਯੂ.ਪੀ.) ਵੱਲੋਂ ਲਿਆਂਦਾ ਗਿਆ ਹੈ ਜਿਸ ਸਬੰਧੀ ਤਫਤੀਸ਼ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News