ਗੁੰਡਾ ਗਰਦੀ ਦਾ ਨੰਗਾ ਨਾਚ, 50 ਦੇ ਕਰੀਬ ਵਿਅਕਤੀ ਨੇ ਬਿਜਲੀ ਘਰ ’ਤੇ ਕੀਤੀ ਹਮਲਾ
Sunday, Aug 06, 2023 - 01:28 PM (IST)

ਚੋਗਾਵਾਂ (ਹਰਜੀਤ) : ਬੀਤੀ ਰਾਤ ਪੁਲਸ ਥਾਣਾ ਲੋਪੋਕੇ ਤੋਂ 1 ਕਿਲੋਮੀਟਰ ਦੀ ਦੂਰੀ ’ਤੇ ਸਥਿਤ 220 ਕੇ. ਵੀ. ਸਬ ਸਟੇਸ਼ਨ ਚੋਗਾਵਾਂ ਵਿਖੇ 50 ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਡਿਊਟੀ ’ਤੇ ਤੈਨਾਤ ਮੁਲਾਜ਼ਮਾਂ ਨਵਜੋਤ ਸਿੰਘ, ਸਤਨਾਮ ਸਿੰਘ ਤੇ ਗੁਰਸਾਹਬ ਸਿੰਘ ਦੀ ਕੁੱਟਮਾਰ ਕੀਤੀ ਗਈ ਅਤੇ ਬਿਜਲੀ ਘਰ ਦੀ ਭਾਰੀ ਭੰਨ ਤੋੜ ਕੀਤੀ ਗਈ।
ਇਸ ਸਬੰਧੀ ਪੁਲਸ ਥਾਣਾ ਲੋਪੋਕੇ ਵਿਖੇ ਰਿਪੋਰਟ ਦਰਜ ਕਰਵਾ ਕੇ ਬਿਜਲੀ ਬੋਰਡ ਦੇ ਸੀਨੀਅਰ ਅਧਿਕਾਰੀ ਐੱਸ. ਈ ਰਾਜੀਵ ਪ੍ਰਸ਼ਰ ਅਤੇ ਹਰਜੀਤ ਸਿੰਘ ਵੱਲੋਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਮੁਲਾਜ਼ਮਾਂ ਦੀ ਕੁੱਟਮਾਰ ਅਤੇ ਬਿਜਲੀ ਘਰ ਦੀ ਭੰਨ ਤੋੜ ਕਰਨ ਦਾ ਮਾਮਲਾ ਦਰਜ ਕੀਤਾ ਜਾਵੇ।