ਮੈਰੀਟੋਰੀਅਸ ਸਕੂਲ ’ਚ 50 ਦੇ ਕਰੀਬ ਬੱਚਿਆਂ ਦੀ ਸਿਹਤ ਵਿਗੜੀ, ਵਿਧਾਇਕ ਸਣੇ ਵੱਡੇ ਅਧਿਕਾਰੀ ਮੌਕੇ ’ਤੇ

Saturday, Dec 02, 2023 - 06:49 PM (IST)

ਸੰਗਰੂਰ (ਵਿਕਾਸ ਮਿੱਤਲ) : ਭਵਾਨੀਗੜ੍ਹ ਨੇੜੇ ਸਥਿਤ ਘਾਬਦਾ ’ਚ ਬਣੇ ਮੈਰੀਟੋਰੀਅਸ ਸਕੂਲ ’ਚ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ  ਸਿਹਤ ਅਚਾਨਕ ਖਰਾਬ ਹੋ ਗਈ। ਜਿਸ ਕਾਰਣ 50 ਦੇ ਕਰੀਬ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਸਕੂਲ ਵਿਚ ਖਾਣਾ ਖਾਣ ਤੋਂ ਬਾਅਦ ਬੱਚੇ ਬਿਮਾਰ ਹੋ ਗਏ। ਜਾਣਕਾਰੀ ਮੁਤਾਬਕ ਬੱਚਿਆਂ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਸੰਗਰੂਰ ਦੇ ਐੱਸ. ਡੀ. ਐੱਮ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਸਣੇ ਹੋਰ ਅਧਿਕਾਰੀ ਭਰਾਜ ਸਕੂਲ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਜਿਵੇਂ ਹੀ ਬੱਚਿਆਂ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਮਾਪਿਆਂ ਨੂੰ ਮਿਲੀ ਤਾਂ ਮਾਪੇ ਤੁਰੰਤ ਸਕੂਲ ਆ ਗਏ। ਕੁੱਝ ਦੇਰ ਲਈ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੇ ਮੁੱਖ ਗੇਟ ’ਤੇ ਹੀ ਰੋਕੀ ਰੱਖਿਆ ਗਿਆ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ।  

ਇਹ ਵੀ ਪੜ੍ਹੋ : ਮਲੋਟ : ਆਪਣਾ ਪੁੱਤ ਨਾ ਹੋਣ ਦੇ ਸ਼ੱਕ ’ਚ 18 ਸਾਲਾਂ ਬਾਅਦ ਇਕਲੌਤੇ ਮੁੰਡੇ ਦਾ ਕੀਤਾ ਕਤਲ, 10 ਨੂੰ ਜਾਣਾ ਸੀ ਕੈਨੇਡਾ

ਐੱਸ. ਡੀ. ਐੱਮ. ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਹੁੰਚਣ ਤੋਂ ਬਾਅਦ ਗੇਟ ਖੋਲ੍ਹਿਆ ਗਿਆ ਅਤੇ ਮਾਪਿਆਂ ਨੂੰ ਜਾਣਕਾਰੀ ਦੇ ਕੇ ਸ਼ਾਂਤ ਕਰਵਾਇਆ ਗਿਆ। ਫਿਲਹਾਲ ਬੱਚਿਆਂ ਦੀ ਹਾਲਤ ਵਿਚ ਕਾਫੀ ਸੁਧਾਰ ਹੈ। ਇਹ ਵੀ ਪਤਾ ਲੱਗਾ ਹੈ ਕਿ ਤੁਰੰਤ ਪ੍ਰਭਾਵ ਨਾਲ ਟੈਂਡਰ ਨੂੰ ਸਸਪੈਂਡ ਕੀਤਾ ਗਿਆ ਹੈ। ਜਦਕਿ ਬੱਚਿਆਂ ਦੇ ਮਾਪਿਆਂ ਤੋਂ ਪੰਜ ਦਿਨ ਦਾ ਸਮਾਂ ਮੰਗਿਆ ਗਿਆ ਹੈ। ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਕਦਮ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News