ਮਜ਼ਦੂਰੀ ਕਰਨ ਵਾਲਾ ਲੱਧੇਵਾਲੀ ਦਾ ਗੁੱਡੂ ਬਣਿਆ ਨਸ਼ਾ ਸਮੱਗਲਰ

04/21/2018 5:36:04 AM

ਜਲੰਧਰ, (ਮਹੇਸ਼)- ਡੀ. ਜੇ. ਦਾ ਕੰਮ ਛੱਡ ਕੇ ਮਜ਼ਦੂਰੀ ਕਰਨ ਲੱਗੇ ਲੱਧੇਵਾਲੀ ਦੇ ਗੁੱਡੂ ਨਾਮਕ ਨਸ਼ਾ ਸਮੱਗਲਰ ਨੂੰ 50 ਗਰਾਮ ਚਰਸ ਸਣੇ ਥਾਣਾ ਕੈਂਟ ਦੀ ਪੁਲਸ ਨੇ ਕਾਬੂ ਕੀਤਾ ਹੈ। ਐੱਸ. ਐੈੱਚ. ਓ. ਗਗਨਦੀਪ ਸਿੰਘ ਘੁੰਮਣ ਦੀ ਅਗਵਾਈ ਵਿਚ ਥਮਈਆ ਪਾਰਕ ਨੇੜੇ ਨਾਕਾਬੰਦੀ 'ਤੇ ਖੜ੍ਹੀ ਪੁਲਸ ਪਾਰਟੀ ਨੇ ਇਕ ਨੌਜਵਾਨ ਨੂੰ ਚੈਕਿੰਗ ਲਈ ਰੋਕਿਆ ਤਾਂ ਉਸਨੇ ਆਪਣਾ ਨਾਂ ਗੁਰਵਿੰਦਰ ਸਿੰਘ ਗੁੱਡੂ ਵਾਸੀ ਲੱਧੇਵਾਲੀ ਦੱਸਿਆ। 
ਉਸਦੀ ਤਲਾਸ਼ੀ ਲੈਣ 'ਤੇ ਪੁਲਸ ਨੂੰ ਉਸ ਕੋਲੋਂ 50 ਗਰਾਮ ਚਰਸ ਬਰਾਮਦ ਹੋਈ ਜੋ ਉਹ ਕਿਸੇ ਨੂੰ ਸਪਲਾਈ ਕਰਨ ਲਈ ਕੈਂਟ ਵਲ ਕਿਸੇ ਪਿੰਡ ਵਲ ਜਾ ਰਿਹਾ ਸੀ। ਇੰਸਪੈਕਟ ਗਗਨਦੀਪ ਨੇ ਦੱਸਿਆ ਕਿ  ਗੁੱਡੂ ਦਿਹਾੜੀ ਕਰਦਾ ਹੈ ਤੇ ਆਪਣੇ ਨਾਲ ਕੰਮ ਕਰਦੀ ਲੇਬਰ ਨੂੰ ਵੀ ਚਰਸ ਮੁਹੱਈਆ ਕਰਵਾ ਦਿੰਦਾ ਸੀ। ਉਹ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਉਸਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸਦਾ 1 ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ। 


Related News