ਅਬੋਹਰ ''ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਪਤੀ ਨੇ ਬੱਚਿਆਂ ਸਾਹਮਣੇ ਕੁਹਾੜੀ ਨਾਲ ਵੱਢੀ ਪਤਨੀ

Thursday, Oct 14, 2021 - 04:06 PM (IST)

ਅਬੋਹਰ ''ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਪਤੀ ਨੇ ਬੱਚਿਆਂ ਸਾਹਮਣੇ ਕੁਹਾੜੀ ਨਾਲ ਵੱਢੀ ਪਤਨੀ

ਅਬੋਹਰ (ਸੁਨੀਲ ਨਾਗਪਾਲ): ਅਬੋਹਰ ਦੇ ਨਾਲ ਲੱਗਦੇ ਪਿੰਡ ਖੈਰਪੁਰ ਦੀ ਘਟਨਾ ਜਿੱਥੇ ਇਕ ਪਤੀ ਵਲੋਂ ਆਪਣੀ ਪਤਨੀ ਦਾ ਪੈਸਿਆਂ ਖ਼ਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੱਚਿਆਂ ਦੇ ਸਾਹਮਣੇ ਉਸ ’ਤੇ ਕੁਹਾੜੀ ਨਾਲ ਜੰਮ ਕੇ ਵਾਰ ਕੀਤੇ ਹਾਲਾਂਕਿ ਇਹ ਸਾਰੀ ਦਾਸਤਾ ਬੱਚਿਆਂ ਨੇ ਪੁਲਸ ਨੂੰ ਦੱਸੀ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਆਪਣੀ ਪਤਨੀ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਜਿਸ ਤੋਂ ਪਤਨੀ ਨੇ ਮਨ੍ਹਾ ਕੀਤਾ ਤਾਂ ਪਤੀ-ਪਤਨੀ ’ਚ ਹੋਏ ਝਗੜੇ ਦੌਰਾਨ ਉਸ ਨੇ ਆਪਣੀ ਪਤਨੀ ’ਤੇ ਕੁਹਾੜੀ ਨਾਲ ਕਈ ਵਾਰ ਕੀਤੇ।

ਇਹ ਵੀ ਪੜ੍ਹੋ :  ਮੋਗਾ: ਮਹੰਤਾਂ ਨਾਲ ਚਾਹ ਪੀਣ ਮਗਰੋਂ ਹੋਸ਼ ’ਚ ਆਏ ਮੁੰਡੇ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ

ਹਾਲਾਂਕਿ ਇਸ ਵਿਚਾਲੇ ਆਏ ਮ੍ਰਿਤਕ ਮਹਿਲਾ ਦੇ ਭਰਾ ਨੂੰ ਵੀ ਉਕਤ ਵਿਅਕਤੀ ਨੇ ਜ਼ਖ਼ਮੀ ਕਰ ਦਿੱਤਾ। ਮਹਿਲਾ ਨੂੰ ਸੱਟਾਂ ਜ਼ਿਆਦਾ ਲੱਗਣ ਕਾਰਨ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ ਕਿ ਉਸ ਦੀ ਮੌਤ ਹੋ ਗਈ। ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਦੋਸ਼ੀ ਪਤੀ ਫ਼ਰਾਰ ਦੱਸਿਆ ਜਾ ਰਿਹਾ ਹੈ।  

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੇ ਨੇ ਬੇਰਹਿਮੀ ਨਾਲ ਕਤਲ ਕੀਤਾ 8 ਸਾਲਾ ਭਾਣਜਾ


author

Shyna

Content Editor

Related News