ਹੈਵਾਨ ਪਿਓ ਦੀ ਘਿਨੌਣੀ ਕਰਤੂਤ, ਨਾਬਾਲਗ ਧੀ ਨਾਲ ਚੱਲਦੀ ਕਾਰ 'ਚ ਕੀਤਾ ਜਬਰ-ਜ਼ਿਨਾਹ

Saturday, Aug 15, 2020 - 12:40 PM (IST)

ਹੈਵਾਨ ਪਿਓ ਦੀ ਘਿਨੌਣੀ ਕਰਤੂਤ, ਨਾਬਾਲਗ ਧੀ ਨਾਲ ਚੱਲਦੀ ਕਾਰ 'ਚ ਕੀਤਾ ਜਬਰ-ਜ਼ਿਨਾਹ

ਅਬੋਹਰ (ਸੁਨੀਲ) : ਥਾਣਾ ਨੰ. 2 ਪੁਲਸ ਨੇ ਇਕ ਜਨਾਨੀ ਦੇ ਬਿਆਨਾਂ ਦੇ ਆਧਾਰ 'ਤੇ ਉਸਦੀ ਨਾਬਾਲਗ ਕੁੜੀ ਦੇ ਨਾਲ ਮਤਰੇਏ ਪਿਤਾ ਵਲੋਂ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਂਚ ਨਗਰ ਥਾਣਾ ਨੰ. 2 ਮੁੱਖੀ ਬਲਦੇਵ ਸਿੰਘ, ਮਹਿਲਾ ਸਬ-ਇੰਸਪੈਕਟਰ ਚੰਚਲ ਕਰ ਰਹੀ ਹੈ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋਂ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ 'ਚ ਤਿਰੰਗਾ ਲਹਿਰਾਉਣ ਦੀ ਰਸਮ ਕੀਤੀ ਅਦਾ
PunjabKesariਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤਾ ਕੁੜੀ ਦੀ ਮਾਤਾ ਨੇ ਦੱਸਿਆ ਕਿ ਉਸਦਾ 8 ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਜਿਥੇ ਉਸਦੀ ਇਕ 13 ਸਾਲ ਦੀ ਕੁੜੀ ਸੀ। ਬਾਅਦ 'ਚ ਉਸਨੇ ਦੁਸ਼ਿਅੰਤ ਸਿੰਘ ਪੁੱਤਰ ਮੋਹਨ ਲਾਲ ਵਾਸੀ ਕੈਲਾਸ਼ ਨਗਰ ਅਬੋਹਰ ਦੇ ਨਾਲ ਵਿਆਹ ਕਰ ਲਿਆ ਸੀ। ਉਸਨੇ ਦੱਸਿਆ ਕਿ 12 ਅਗਸਤ ਨੂੰ ਉਸਦਾ ਪਤੀ ਉਸਦੀ ਨਾਬਾਲਗ ਕੁੜੀ ਨੂੰ ਕਾਰ 'ਚ ਬਿਠਾ ਕੇ ਪਿੰਡ ਲਿਜਾਣ ਦੀ ਗੱਲ ਕਹਿ ਕੇ ਲੈ ਗਿਆ। ਸਵੇਰੇ ਜਦ ਉਸਦੀ ਕੁੜੀ ਵਾਪਸ ਆਈ ਤਾਂ ਉਸਨੇ ਦੱਸਿਆ ਕਿ ਉਸਦੇ ਮਤਰੇਏ ਪਿਤਾ ਨੇ ਉਸ ਨਾਲ ਕਾਰ 'ਚ ਹੀ ਜਬਰ-ਜ਼ਨਾਹ ਕੀਤਾ ਹੈ। ਥਾਣਾ ਨੰ. 2 ਪੁਲਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋਂ : ਕੋਰੋਨਾ ਸੰਕਟ ਦੇ ਚੱਲਦਿਆਂ ਮਾਲਵੇ 'ਚ ਸਾਦੇ ਢੰਗ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ
PunjabKesari


author

Baljeet Kaur

Content Editor

Related News