ਫ੍ਰੀ ਸਟਾਈਲ ਕੁਸ਼ਤੀ ''ਚ ਅਭਿਸ਼ੇਕ ਰਾਣਾ ਨੇ ਜਿੱਤਿਆ ਕਾਂਸੇ ਦਾ ਮੈਡਲ, ਪੰਜਾਬ ਸਰਕਾਰ ਤੋਂ ਕੀਤੀ ਇਹ ਅਪੀਲ

04/03/2022 6:47:32 PM

ਖੰਨਾ- ਪਟਨਾ ਸਾਹਿਬ ਵਿਖੇ ਨੈਸ਼ਨਲ ਚੈਂਪੀਅਨਸ਼ਿਪ 'ਚ ਹਿੱਸਾ ਲੈਂਦੇ ਹੋਏ ਪੰਜਾਬ ਤੋਂ ਖੰਨਾ ਦੇ ਅਖਾੜੇ ਦੇ ਅਭਿਸ਼ੇਕ ਰਾਣਾ ਨੇ ਫ੍ਰੀ ਸਟਾਈਲ ਕੁਸ਼ਤੀ ਵਰਗ 'ਚ ਕਾਂਸੀ ਤਮਗ਼ਾ ਜਿੱਤਿਆ ਹੈ। ਅੰਡਰ-20 ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਅਭਿਸ਼ੇਕ ਨੇ ਹਿੱਸਾ ਲਿਆ ਸੀ। ਇਸ ਦੌਰਾਨ ਅਭਿਸ਼ੇਕ ਰਾਣਾ ਨੇ ਜਗ ਬਾਣੀ ਨੂੰ ਦੱਸਿਆ ਕਿ ਇਸ ਨੈਸ਼ਨਲ ਚੈਂਪੀਅਨਸ਼ਿਪ 'ਚ ਵੱਖ-ਵੱਖ ਖੇਡਾਂ 'ਚ ਵੱਖ-ਵੱਖ ਵਰਗ ਸਨ। 

ਇਹ ਵੀ ਪੜ੍ਹੋ : ਰੋਹਿਤ ਦੇ ਭਰੋਸੇ 'ਤੇ ਖਰੇ ਉਤਰੇ ਤਿਲਕ ਵਰਮਾ, ਕਿਹਾ- IPL ਦੀ ਸੈਲਰੀ ਨਾਲ ਖ਼ਰੀਦਾਂਗਾ ਮਾਤਾ-ਪਿਤਾ ਲਈ ਘਰ

PunjabKesari

ਅਭਿਸ਼ੇਕ ਨੇ ਦੱਸਿਆ ਕਿ ਉਪਰੋਕਤ ਚੈਂਪੀਅਨਸ਼ਿਪ 'ਚ ਦੇਸ਼ ਭਰ ਤੋਂ ਕੁਸ਼ਤੀ ਦੇ ਖਿਡਾਰੀ ਆਏ ਸਨ। ਭਾਰਤੀ ਸੂਬਿਆਂ ਮੁਤਾਬਕ ਹੀ ਟੀਮਾਂ ਸਨ। ਕਾਂਸੀ ਤਮਗ਼ਾ ਜੇਤੂ ਅਭਿਸ਼ੇਕ ਨੇ ਨੈਸ਼ਨਲ ਪੱਧਰ 'ਤੇ ਪਹਿਲੀ ਵਾਰ ਤਮਗਾ ਜਿੱਤਿਆ ਹੈ। ਉਹ 2017 ਤੋਂ ਇਸੇ ਅਖਾੜੇ 'ਚ ਪ੍ਰੈਕਟਿਸ ਕਰ ਰਹੇ ਸਨ। ਅਭਿਸ਼ੇਕ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਖੇਤਰ 'ਚ ਖਿਡਾਰੀਆਂ ਨੂੰ ਕੋਈ ਸਹੂਲਤ ਨਹੀਂ ਦਿੰਦੀ ਤੇ ਖਿਡਾਰੀਆਂ ਦਾ ਸਾਰਾ ਖ਼ਰਚਾ ਉਨ੍ਹਾਂ ਦੇ ਮਾਪਿਆਂ ਵਲੋਂ ਹੀ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਸਰਕਾਰ ਵਾਂਗ ਆਪਣੇ ਖਿਡਾਰੀਆਂ ਨੂੰ ਖੇਡ ਲਈ ਸਹੂਲਤਾਂ ਦੇਣ ਦੀ ਅਪੀਲ ਕੀਤੀ।

ਇਸ ਦੌਰਾਨ ਅਖਾੜਾ ਸੰਚਾਲਕ ਤੇ ਪੰਜਾਬ ਪੁਲਸ ਦੇ ਐੱਸ. ਪੀ. ਮੁਕੇਸ਼ ਕੁਮਾਰ ਨੇ ਰੈਸਲਰ ਅਭਿਸ਼ੇਕ ਰਾਣਾ ਤੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਨੂੰ ਇਸ ਕਾਂਸੇ ਦੇ ਮੈਡਲ ਲਈ ਵਧਾਈਆਂ ਦਿੱਤੀਆਂ। ਮੁਕੇਸ਼ ਰਾਣਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ 'ਚ ਕੁਸ਼ਤੀ ਨੂੰ ਬਹੁਤ ਉਤਸ਼ਾਹਤ ਕੀਤਾ ਜਾਂਦਾ ਹੈ। ਹਰਿਆਣਾ ਨੇ ਇਸ ਖੇਡ ਦੀ ਹਰੇਕ ਕੈਟੇਗਰੀ 'ਚ ਸੂਬਾ ਪੱਧਰੀ ਐਵਾਰਡ ਬਣਾਇਆ ਹੈ ਭਾਵੇਂ ਉਹ ਸਕੂਲ ਲੈਵਲ ਤੇ ਹੋਵੇ ਜਾਂ ਜੂਨੀਅਰ ਲੈਵਲ, ਅੰਡਰ-15 ਹੋਵੇ, ਅੰਡਰ-17 ਹੋਵੇ ਜਾਂ ਸੀਨੀਅਰ ਲੈਵਲ 'ਤੇ ਹੋਵੇ। ਹਰਿਆਣਾ 'ਚ ਹਰ ਸਾਲ ਇਸ ਖੇਡ ਨਾਲ ਸਬੰਧਤ ਐਵਾਰਡ ਫੰਕਸ਼ਨ ਆਯੋਜਿਤ ਕਰਦੇ ਹਨ ਤੇ ਜਿੰਨੇ ਵੀ ਰੈਸਲਰ ਮੈਡਲ ਜਿੱਤ ਕੇ ਆਉਂਦੇ ਹਨ ਉਨ੍ਹਾਂ ਨੂੰ ਸਨਮਾਨਤ ਵੀ ਕਰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਸਰਕਾਰ ਵਾਂਗ ਪਹਿਲਵਾਨਾਂ ਨੂੰ ਉਤਸ਼ਾਹਤ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਤੇ ਕਿਹਾ ਇਸ ਨਾਲ ਪਹਿਲਵਾਨ ਇਸ ਖੇਤਰ 'ਚ ਅੱਗੇ ਵਧਣਗੇ।

ਇਹ ਵੀ ਪੜ੍ਹੋ : ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ ਵਿਸ਼ਵ ਕੱਪ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


Tarsem Singh

Content Editor

Related News