ਅਭਿਨੰਦਨ ਦਾ ਪਾਕਿਸਤਾਨ ''ਚ ਇੰਝ ਲੰਘਿਆ ''ਔਖਾ'' ਸਮਾਂ (ਵੀਡੀਓ)

Saturday, Mar 02, 2019 - 06:37 PM (IST)

ਨਵੀਂ ਦਿੱਲੀ/ਜਲੰਧਰ : ਹਵਾਈ ਫੌਜ ਦੇ ਪਾਇਲਟ ਵਿੰਗ ਦੇ ਕਮਾਂਡਰ ਅਭਿਨੰਦਨ ਵਰਧਮਾਨ ਸ਼ੁੱਕਰਵਾਰ ਨੂੰ ਆਪਣੇ ਵਤਨ ਪਰਤ ਆਏ ਹਨ। ਦੱਸ ਦਈਏ ਕਿ ਪਾਕਿਸਤਾਨੀ ਦੇ ਲੜਾਕੂ ਜਹਾਜ਼ ਨੇ ਭਾਰਤੀ ਹਵਾਈ ਫੌਜ ਦੇ ਖੇਤਰ ਦਾ ਉਲੰਘਣ ਕੀਤਾ ਸੀ। ਪਾਕਿਸਤਾਨ ਦੇ ਲੜਾਕੂ ਜਹਾਜ਼ ਐੱਫ-16 ਨੇ ਭਾਰਤੀ ਹਵਾਈ ਫੌਜ ਦੇ ਟਿਕਾਣਿਆਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਜਵਾਬੀ ਕਾਰਵਾਈ ਕਰਦੇ ਹੋਏ ਭਾਰਤੀ ਹਵਾਈ ਫੌਜ ਨੇ ਇਸ ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ। ਇਸ ਜਹਾਜ਼ ਨੂੰ ਖਦੇੜਨ ਨਿਕਲੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦਾ ਮਿਗ-21 ਪੀ. ਓ. ਕੇ. 'ਚ ਕ੍ਰੈਸ਼ ਹੋ ਗਿਆ। ਇਸ ਦੌਰਾਨ ਅਭਿਨੰਦਨ ਨੂੰ ਪਾਕਿਸਤਾਨੀ ਹਵਾਈ ਫੌਜ ਨੇ ਹਿਰਾਸਤ 'ਚ ਲੈ ਲਿਆ ਸੀ ਪਰ ਇਨ੍ਹੀਂ ਦਿਨਾਂ 'ਚ ਅਭਿਨੰਦਨ ਦਾ ਪਾਕਿਸਤਾਨ 'ਚ ਸਮਾਂ ਬਹੁਤ ਹੀ ਔਖਾ ਨਿਕਲਿਆ ਪਰ ਅਭਿਨੰਦਨ ਨੇ ਉੱਥੇ ਵੀ ਸਾਹਸ ਤੇ ਹਿੰਮਤ ਨਹੀਂ ਛੱਡੀ। 
ਜਦੋਂ ਮਿਗ-21 ਜਹਾਜ਼ ਕ੍ਰੈਸ਼ ਹੋ ਕੇ ਪਾਕਿਸਤਾਨ ਦੀ ਸਰਹੱਦ 'ਚ ਡਿੱਗਿਆ ਤਾਂ ਪਿੰਡ ਵਾਲਿਆਂ ਨੇ ਜਹਾਜ਼ ਦਾ ਮਲਬਾ ਡਿੱਗਦਾ ਦੇਖਿਆ ਅਤੇ ਪੈਰਾਸ਼ੂਟ ਰਾਹੀਂ ਸੁਰੱਖਿਅਤ ਉੱਤਰਦੇ ਪਾਇਲਟ ਨੂੰ ਵੀ ਦੇਖਿਆ।

ਇਹ ਬਹਾਦਰ ਪਾਇਲਟ ਅਭਿਨੰਦਨ ਸੀ, ਜਿਸ ਕੋਲ ਪਿਸਤੌਲ ਸੀ। ਅਭਿਨੰਦਨ ਨੇ ਉੱਥੇ ਪੁੱਛਿਆ ਕੀ ਇਹ ਭਾਰਤ ਹੈ ਜਾਂ ਪਾਕਿਸਤਾਨ। ਇਸ ਗੱਲ 'ਤੇ ਇੱਕ ਹੁਸ਼ਿਆਰ ਪਾਕਿਸਤਾਨੀ ਮੁੰਡੇ ਨੇ ਜਵਾਬ ਦਿੱਤਾ ਹਾਂ, ਇਹ ਭਾਰਤ ਹੈ। ਇਸ ਤੋਂ ਬਾਅਦ ਅਭਿਨੰਦਨ ਨੇ ਭਾਰਤ ਦੀ ਦੇਸ਼ ਭਗਤੀ ਦੇ ਨਾਅਰੇ ਲਗਾਏ, ਇਸ ਦੇ ਜਵਾਬ 'ਚ ਪਿੰਡ ਵਾਲਿਆਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਭਾਰਤੀ ਪਾਇਲਟ ਨੇ ਕਿਹਾ ਕਿ ਮੇਰੀ ਪਿੱਠ 'ਤੇ ਸੱਟ ਲੱਗੀ ਹੈ ਅਤੇ ਪੀਣ ਲਈ ਪਾਣੀ ਮਿਲੇਗਾ। ਨਾਅਰੇਬਾਜ਼ੀ ਤੋਂ ਨਾਰਾਜ਼ ਪਿੰਡ ਦੇ ਮੁੰਡਿਆਂ ਨੇ ਪੱਥਰ ਚੁੱਕ ਲਏ। ਅਭਿਨੰਦਨ ਨੇ ਮੁੰਡਿਆਂ ਨੂੰ ਡਰਾਉਣ ਲਈ ਹਵਾ 'ਚ ਗੋਲੀਆਂ ਵੀ ਚਲਾਈਆਂ। 

ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਅਭਿਨੰਦਨ ਨੇ ਛੋਟੇ ਜਿਹੇ ਤਲਾਬ 'ਚ ਛਾਲ ਮਾਰ ਦਿੱਤੀ। ਫਿਰ ਜੇਬ 'ਚੋਂ ਕੁਝ ਸਮਾਨ ਅਤੇ ਦਸਤਾਵੇਜ਼ ਕੱਢ ਕੇ ਉਨ੍ਹਾਂ ਨੂੰ ਨਿਗਲਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਨੂੰ ਪਾਣੀ 'ਚ ਸੁੱਟ ਕੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨਾਂ ਨੇ ਅਭਿਨੰਦਨ ਨੂੰ ਫੜ ਲਿਆ। ਕਈਆਂ ਨੇ ਉਨ੍ਹਾਂ ਨੂੰ ਲੱਤਾਂ-ਮੁੱਕੇ ਮਾਰੇ, ਮੌਕੇ 'ਤੇ ਪਾਕਿਸਤਾਨੀ ਫੌਜੀਆਂ ਨੇ ਪੁੱਜ ਕੇ ਵਿੰਗ ਕਮਾਂਡਰ ਅਭਿਨੰਦਨ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਹਿਰਾਸਤ 'ਚ ਲੈਣ ਤੋਂ ਬਾਅਦ ਵਿੰਗ ਕਮਾਂਡਰ ਨੂੰ ਭਿੰਬਰ ਦੀ ਫੌਜੀ ਇਕਾਈ 'ਚ ਲਿਜਾਇਆ ਗਿਆ। ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਰਿਹਾਅ ਕਰਨ ਬਾਰੇ ਜਾਣਕਾਰੀ ਦਿੱਤੀ।


Anuradha

Content Editor

Related News