ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਬਣੇ ਅਬਦੁੱਲ ਬਾਰੀ ਸਲਮਾਨੀ, ਪੰਜਾਬ ਵਕਫ਼ ਬੋਰਡ ਦੇ ਵੀ ਬਣੇ 4 ਮੈਂਬਰ

Saturday, Dec 02, 2023 - 05:01 PM (IST)

ਜਲੰਧਰ (ਮਜ਼ਹਰ ਅਲੀ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਸਰਕਾਰ ਦੇ 2 ਵਿਸ਼ੇਸ਼ ਵਿਭਾਗਾਂ ਘੱਟ ਗਿਣਤੀ ਕਮਿਸ਼ਨ ਪੰਜਾਬ ਅਤੇ ਪੰਜਾਬ ਵਕਫ਼ ਬੋਰਡ ਦੇ ਗਠਨ ਦਾ ਐਲਾਨ ਕਰਦੇ ਹੋਏ ਜਿੱਥੇ ਘੱਟ ਗਿਣਤੀ ਕਮਿਸ਼ਨ ਦਾ ਪ੍ਰਧਾਨ ਅਬਦੁੱਲ ਬਾਰੀ ਸਲਮਾਨੀ ਨੂੰ ਨਾਮਜ਼ਦ ਕੀਤਾ ਹੈ ਅਤੇ ਦੂਜੇ ਪਾਸੇ ਪੰਜਾਬ ਵਕਫ਼ ਬੋਰਡ ਦਾ ਵੀ ਗਠਨ ਕਰਕੇ ਮੁਹੰਮਦ ਓਵੈਸ, ਡਾ. ਅਨਵਰ ਖਾਨ, ਐਡਵੋਕੇਟ ਅਬਦੁੱਲ ਕਾਦਿਰ ਅਤੇ ਬਹਾਦਰ ਖਾਨ ਨੂੰ ਮੈਂਬਰ ਬਣਾਇਆ ਹੈ।

ਵਕਫ਼ ਬੋਰਡ ਦੇ ਮੈਂਬਰਾਂ ਦਾ ਨਾਂ ਐਲਾਨ ਹੁੰਦੇ ਹੀ ਮੈਂਬਰ ਅਤੇ ਚੇਅਰਮੈਨ ਬਣਨ ਦੇ ਇੱਛੁਕ ਉਮੀਦਵਾਰਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਪਾਈ ਜਾ ਰਹੀ ਹੈ। ਪ੍ਰਧਾਨ ਅਹੁਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਦੇ ਡਾ. ਅਨਵਰ ਖਾਨ ਦਾ ਨਾਂ ਪਹਿਲੇ ਦਿਨ ਤੋਂ ਹੀ ਚੱਲ ਰਿਹਾ ਸੀ ਪਰ ਇਸ ਅਚਾਨਕ ਮੁਹੰਮਦ ਓਵੈਸ ਦੇ ਆਉਣ ਨਾਲ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਮੁਹੰਮਦ ਓਵੈਸ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਮਾਲੇਰਕੋਟਲਾ ਤੋਂ 2017 ਦੀ ਚੋਣ ਲੜ ਚੁੱਕੇ ਹਨ ਅਤੇ ਅਜੇ ਵੀ ਅਧਿਕਾਰਤ ਤੌਰ ’ਤੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਜੁਆਇਨ ਨਹੀਂ ਕੀਤਾ।

PunjabKesari

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਵਾਸੀਆਂ ਨੂੰ 'ਆਪ' ਦਾ ਵੱਡਾ ਤੋਹਫ਼ਾ, 1854 ਕਰੋੜ ਦੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

ਜਾਣਕਾਰੀ ਅਨੁਸਾਰ ਓਵੈਸ ਦੀ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਮੁਲਾਕਾਤ ਹੋਈ ਸੀ ਅਤੇ ਉਥੇ ਹੀ ਉਨ੍ਹਾਂ ਨੂੰ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਅਹੁਦੇ ਦਾ ਆਫਰ ਦਿੱਤਾ ਗਿਆ ਸੀ। ਵਕਫ਼ ਬੋਰਡ ਵਿਚ 8 ਮੈਂਬਰ ਲਾਏ ਜਾਣੇ ਹਨ। ਗਿਣਤੀ ਪੂਰੀ ਹੋਣ ’ਤੇ ਵਕਫ਼ ਐਕਟ ਤਹਿਤ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ।

ਦੂਜੇ ਪਾਸੇ ਜਿਉਂ ਹੀ ਬਾਰੀ ਸਲਮਾਨੀ ਦੇ ਚੇਅਰਮੈਨ ਬਣਨ ਦਾ ਐਲਾਨ ਹੋਇਆ ਤਾਂ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਖਾਸ ਕਰ ਕੇ ਮੁਸਲਮਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਫੁੱਲ ਮਾਲਾਵਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਵਧਾਈ ਦੇਣ ਵਾਲਿਆਂ ਵਿਚ ਸੀਨੀਅਰ ਆਗੂ ਅਤੇ ਪੰਜਾਬ ਫੂਡ ਐਗਰੋ ਕਾਰਪੋਰੇਸ਼ਨ ਦੇ ਚੇਅਰਮੈਨ ਮੰਗਲ ਸਿੰਘ, ਪਾਰਟੀ ਦੇ ਪੰਜਾਬ ਸਕੱਤਰ ਅਤੇ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਸੰਜੀਵ ਭਗਤ ਤੋਂ ਇਲਾਵਾ ਟੀਪੂ ਸਲਮਾਨੀ, ਪ੍ਰਵੇਜ਼ ਸਲਮਾਨੀ, ਜਾਵੇਦ ਅਖਤਰ, ਆਯੂਬ ਸਲਮਾਨੀ ਅਤੇ ਆਕਿਬ ਜਾਵੇਦ ਨੇ ਮੂੰਹ ਮਿੱਠਾ ਕਰਵਾਇਆ।

ਇਹ ਵੀ ਪੜ੍ਹੋ : ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ ਹੋਰ ਵੱਡਾ ਕਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News