ਫਰੀਦਕੋਟ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਦੀ ਜਾਇਦਾਦ ਨਿਲਾਮੀ ਦੀ ਤਾਰੀਖ ਮੁਲਤਵੀ

Monday, Oct 29, 2018 - 06:43 PM (IST)

ਫਰੀਦਕੋਟ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਦੀ ਜਾਇਦਾਦ ਨਿਲਾਮੀ ਦੀ ਤਾਰੀਖ ਮੁਲਤਵੀ

ਫਰੀਦਕੋਟ (ਜਗਦੀਸ਼) : ਬਹੁ-ਚਰਚਿਤ ਅਗਵਾ ਕਾਂਡ ਵਿਚ ਮੁੱਖ ਦੋਸ਼ੀ ਨਿਸ਼ਾਨ ਸਿੰਘ ਅਤੇ ਉਸ ਦੀ ਮਾਤਾ ਦੀ ਜਾਇਦਾਦ ਕੁਰਕ ਕਰਕੇ ਉਸ ਦੀ ਨਿਲਾਮੀ ਅੱਜ ਇੱਥੋਂ ਦੇ ਤਹਿਸੀਲਦਾਰ ਰਮੇਸ਼ ਕੁਮਾਰ ਜੈਨ ਵੱਲੋਂ ਕੀਤੀ ਜਾਣੀ ਸੀ, ਜਿਸ ਦੀ ਰਿਪੋਰਟ ਅੱਗੇ ਇੱਥੋਂ ਦੇ ਨੋਡਲ ਅਫਸਰ ਡੀ. ਆਰ.ੳਅਵਤਾਰ ਸਿੰਘ ਨੂੰ ਭੇਜੀ ਜਾਣੀ ਸੀ ਪਰ ਰੁਮੇਸ਼ ਕੁਮਾਰ ਜੈਨ ਦੀ ਅਚਾਨਕ ਸਹਿਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਅੱਜ ਦਫਤਰ ਤੋਂ ਛੁੱਟੀ ਲੈਣੀ ਪੈ ਗਈ ਜਿਸ ਸਬੰਧੀ ਨਿਸ਼ਾਨ ਸਿੰਘ ਦੀ ਜ਼ਮੀਨ ਦੀ ਨਿਲਾਮੀ ਅੱਗੇ ਮੁਲਤਵੀ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ 2012 ਵਿਚ ਵਾਪਰੇ ਬਹੁ-ਚਰਚਿਤ ਅਗਵਾ ਕਾਂਡ ਦੇ ਪੀੜਤ ਪਰਿਵਾਰ ਨੂੰ ਹਾਈਕੋਰਟ ਵੱਲੋਂ ਆਪਣੇ ਇਕ ਫੈਸਲੇ ਵਿਚ ਮੁੱਖ ਦੋਸ਼ੀ ਨਿਸ਼ਾਨ ਸਿੰਘ ਅਤੇ ਉਸ ਦੀ ਮਾਤਾ ਨਵਜੋਤ ਕੌਰ ਦੀ ਜਾਇਦਾਦ ਕੁਰਕ ਕਰਕੇ 90 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੇ ਆਦੇਸ਼ ਦਿੱਤੇ ਸਨ, ਜਿਸ ਸਬੰਧੀ ਪ੍ਰਸ਼ਾਸਨ ਵੱਲੋਂ ਉਸ ਦੀ ਜਾਇਦਾਦ ਦੀ ਨਿਲਾਮੀ ਅੱਜ ਕੀਤੀ ਜਾਣੀ ਸੀ ਪਰ ਤਹਿਸੀਲਦਾਰ ਰੁਮੇਸ਼ ਕੁਮਾਰ ਜੈਨ ਦੀ ਸਹਿਤ ਖਰਾਬ ਹੋਣ ਕਾਰਨ ਉਹ ਅੱਜ ਦਫਤਰ ਵਿਚ ਛੁੱਟੀ 'ਤੇ ਸਨ ਜਿਸ ਕਾਰਨ ਨਿਸ਼ਾਨ ਸਿੰਘ ਦੀ ਜਾਇਦਾਦ ਦੀ ਨਿਲਾਮੀ ਨਹੀਂ ਹੋ ਸਕੀ । 
ਦੱਸਣਯੋਗ ਹੈ ਕਿ ਨਿਸ਼ਾਨ ਸਿੰਘ ਵੱਲੋਂ ਇੱਥੋਂ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਉਪਰੰਤ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਮਈ 2013 ਵਿਚ ਇੱਥੋ ਦੀ ਸੈਸ਼ਨ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਤੇ 31 ਅਗਸਤ 2018 ਨੂੰ ਹਾਈਕੋਰਟ ਵੱਲੋ ਨਿਸ਼ਾਨ ਸਿੰਘ ਤੇ ਉਸ ਦੇ ਸਹਿਦੋਸ਼ੀਆਂ ਦੀਆਂ ਅਪੀਲਾ ਖਾਰਜ ਕਰਦੇ ਹੋਏ ਉਨ੍ਹਾਂ ਦੀਆਂ ਸਜ਼ਾਵਾ ਨੂੰ ਬਰਕਰਾਰ ਰੱਖਿਆਂ ਸੀ। 
ਕੀ ਕਹਿਦੇ ਹਨ ਤਹਿਸੀਲਦਾਰ 
ਇਸ ਬਾਰੇ ਜਦੋਂ ਤਹਿਸੀਲਦਾਰ ਰੁਮੇਸ਼ ਕੁਮਾਰ ਜੈਨ ਨਾਲ ਉਨ੍ਹਾਂ ਦੇ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਅੱਜ ਤਬੀਅਤ ਖਰਾਬ ਹੈ ਜਿਸ ਕਰਕੇ ਮੈਂ ਅੱਜ ਛੁੱਟੀ 'ਤੇ ਹਾਂ ਇਸ ਲਈ ਨਿਲਾਮੀ ਦੀ ਮੁਲਤਵੀ ਕੀਤੀ ਗਈ ਹੈ, ਜੋ ਵੀ ਇਸ ਦੀ ਤਾਰੀਖ ਅੱਗੇ ਨਿਲਾਮੀ ਵਾਸਤੇ ਪਾਵਾਂਗੇ ਉਹ ਦੱਸੀ ਜਾਵੇਗੀ।


Related News