ਨਵੰਬਰ ''ਚ ਜਾਰੀ ਕਰਾਂਗੇ ਉਮੀਦਵਾਰਾਂ ਦੀ ਪਹਿਲੀ ਸੂਚੀ : ਛੋਟੇਪੁਰ (ਵੀਡੀਓ)

10/18/2016 6:50:24 PM

ਫਤਿਹਗੜ੍ਹ ਸਾਹਿਬ : ਆਪਣਾ ਪੰਜਾਬ ਪਾਰਟੀ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਨਵੰਬਰ ਦੇ ਪਹਿਲੇ ਹਫਤੇ ''ਚ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ, ਇਹ ਜਾਣਕਾਰੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਦਿੱਤੀ। ਛੋਟੇਪੁਰ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ''ਚ ਪਾਰਟੀ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਸਨ।
ਇਸਦੇ ਨਾਲ ਹੀ ਡਾ. ਧਰਮਵੀਰ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ''ਤੇ ਪੁੱਛੇ ਗਏ ਸਵਾਲਾਂ ''ਤੇ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਡਾ. ਗਾਂਧੀ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ ਅਤੇ ਜਿੱਥੋਂ ਤਕ ਸਿੱਧੂ ਦੀ ਗੱਲ ਹੈ ਉਹ ਵੱਡੇ ਲੋਕ ਹਨ, ਇਸ ਲਈ ਉਹ ਆਪਣਾ ਫੈਸਲਾ ਆਪ ਕਰਨਗੇ।


Gurminder Singh

Content Editor

Related News