ਜਲੰਧਰ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਦੇ ਆਸਾਰ ! ਵਧੀ ਹਲਚਲ
Saturday, Jan 04, 2025 - 12:02 PM (IST)
ਜਲੰਧਰ (ਖੁਰਾਣਾ)–ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ 21 ਦਸੰਬਰ ਨੂੰ ਜਲੰਧਰ ਨਿਗਮ ਦੀਆਂ ਚੋਣਾਂ ਕਰਵਾ ਲਈਆਂ ਸਨ। ਜਲੰਧਰ ਵਿਚ 85 ਵਾਰਡਾਂ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਬਹੁਮਤ ਦਾ ਅੰਕੜਾ ਨਹੀਂ ਛੂਹ ਸਕੀ ਸੀ ਅਤੇ ਇਸ ਦੇ 38 ਕੌਂਸਲਰ ਜਿੱਤੇ ਸਨ। ਬਹੁਮਤ ਤਕ ਪਹੁੰਚਣ ਲਈ ਆਮ ਆਦਮੀ ਪਾਰਟੀ ਨੂੰ 43 ਭਾਵ 5 ਹੋਰ ਕੌਂਸਲਰਾਂ ਦੀ ਲੋੜ ਸੀ, ਜਿਸ ਤੋਂ ਬਾਅਦ ਸਿਆਸੀ ਚੁੱਕ-ਥੱਲ ਦਾ ਦੌਰ ਚੱਲਿਆ ਅਤੇ ਆਜ਼ਾਦ ਰੂਪ ਨਾਲ ਜਿੱਤੇ 2 , ਕਾਂਗਰਸ ਦੇ 2 ਅਤੇ ਭਾਰਤੀ ਜਨਤਾ ਪਾਰਟੀ ਦੇ ਚਿੰਨ੍ਹ ’ਤੇ ਜਿੱਤੇ 2 ਕੌਂਸਲਰ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ- ਦਿਨ-ਚੜ੍ਹਦਿਆਂ ਹੀ ਦੋਹਰੇ ਕਤਲ ਨਾਲ ਕੰਬਿਆ ਪੰਜਾਬ, ਦੋਸਤ ਨੇ 2 ਨੌਜਵਾਨਾਂ ਨੂੰ ਮਾਰੀਆਂ ਗੋਲ਼ੀਆਂ
ਇਸ ਤਰ੍ਹਾਂ ਇਸ ਸਮੇਂ ਆਮ ਆਦਮੀ ਪਾਰਟੀ ਦਾ ਅੰਕੜਾ 44 ਤਕ ਪਹੁੰਚ ਚੱਕਾ ਹੈ, ਜੋ ਬਹੁਮਤ ਤੋਂ ਪਾਰ ਤਾਂ ਮੰਨਿਆ ਜਾ ਰਿਹਾ ਹੈ ਪਰ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸੇਫ ਸਾਈਡ ਨੂੰ ਵੇਖਦੇ ਹੋਏ ਲੋਕਲ ਯੂਨਿਟ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਕੁਝ ਹੋਰ ਕੌਂਸਲਰਾਂ ਨੂੰ ਤੋੜ ਕੇ 'ਆਪ' ਵਿਚ ਸ਼ਾਮਲ ਕਰਵਾਇਆ ਜਾਵੇ ਤਾਂਕਿ ਇਹ ਅੰਕੜਾ 50 ਦੇ ਨੇੜੇ ਪਹੁੰਚ ਸਕੇ ਅਤੇ ਆਮ ਆਦਮੀ ਪਾਰਟੀ ਆਪਣੇ ਮੇਅਰ, ਸੀਨੀਅਰ ਡਿਪਟੀ ਅਤੇ ਡਿਪਟੀ ਮੇਅਰ ਦੀ ਚੋਣ ਵਿਚ ਖ਼ੁਦ ਨੂੰ ਕੰਫਰਟੇਬਲ ਮਹਿਸੂਸ ਕਰ ਸਕੇ। ਪਾਰਟੀ ਲੀਡਰਸ਼ਿਪ ਦੇ ਅਜਿਹੇ ਨਿਰਦੇਸ਼ਾਂ ਤੋਂ ਬਾਅਦ ਸਥਾਨਕ ਪੱਧਰ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਫਿਰ ਸਿਆਸੀ ਚੁੱਕ-ਥੱਲ ਦਾ ਦੌਰ ਚਲਾਇਆ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਜਲਦ ਜਲੰਧਰ ਦੇ ਕੁਝ ਹੋਰ ਕੌਂਸਲਰ ਆਮ ਆਦਮੀ ਪਾਰਟੀ ਦੇ ਖੇਮੇ ਵਿਚ ਸ਼ਾਮਲ ਹੋ ਸਕਦੇ ਹਨ।
'ਆਪ' ਨਾਲ ਜੁੜੇ ਸੂਤਰਾਂ ਅਨੁਸਾਰ ਇਸ ਵਿਚ ਕਾਂਗਰਸ ਅਤੇ ਭਾਜਪਾ ਦੋਵਾਂ ਪਾਰਟੀਆਂ ਦੇ ਕੁਝ ਕੌਂਸਲਰ ਸ਼ਾਮਲ ਹਨ, ਜਿਹੜੇ ਸ਼ਨੀਵਾਰ ਭਾਵ 4 ਜਨਵਰੀ ਨੂੰ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰ ਸਕਦੇ ਹਨ। ਇਹ ਵੀ ਇਕ ਤੱਥ ਹੈ ਕਿ ਕਿਸੇ ਦੂਜੀ ਪਾਰਟੀ ਤੋਂ ਜਿੱਤਿਆ ਇਕ ਕੌਂਸਲਰ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਭਰੋਸਾ ਦੇ ਚੁੱਕਾ ਹੈ, ਜਿਸ ਕਾਰਨ ਜਲੰਧਰ ਨਿਗਮ ਦੇ ਸਦਨ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 45 ਹੋ ਚੁੱਕੀ ਹੈ। ਜੇਕਰ ਸ਼ਨੀਵਾਰ ਜਾਂ ਐਤਵਾਰ ਨੂੰ 3 ਹੋਰ ਕੌਂਸਲਰ 'ਆਪ' ਵਿਚ ਸ਼ਾਮਲ ਹੁੰਦੇ ਹਨ ਤਾਂ ਇਹ ਅੰਕੜਾ 48 ਤਕ ਪਹੁੰਚ ਸਕਦਾ ਹੈ, ਜੋ ਬਹੁਮਤ ਵਾਲੇ ਅੰਕੜੇ ਤੋਂ 5 ਜ਼ਿਆਦਾ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ, ਅਗਲੇ 48 ਘੰਟੇ ਭਾਰੀ, ਮੀਂਹ ਸਣੇ ਚੱਲਣਗੀਆਂ ਤੇਜ਼ ਹਵਾਵਾਂ
ਹਾਊਸ ਦੀ ਪਹਿਲੀ ਮੀਟਿੰਗ ’ਚ ਕਰਾਸ ਵੋਟਿੰਗ ਦੇ ਵੀ ਚਾਂਸ
ਕਿਉਂਕਿ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਦੌਰਾਨ ਮੌਜੂਦ ਕੌਂਸਲਰਾਂ ਦੇ ਹੱਥ ਖੜ੍ਹੇ ਕਰਕੇ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ। ਅਜਿਹੇ ਹਾਲਾਤ ਵਿਚ ਪੂਰੀ-ਪੂਰੀ ਸੰਭਾਵਨਾ ਹੈ ਕਿ ਲੋੜ ਪੈਣ ’ਤੇ ‘ਆਪ’ ਦੇ ਪੱਖ ਵਿਚ ਕਰਾਸ ਵੋਟਿੰਗ ਤਕ ਹੋ ਸਕਦੀ ਹੈ। ਆਮ ਆਦਮੀ ਪਾਰਟੀ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਇਸ ਸਮੇਂ ਮੇਅਰ ਅਹੁਦੇ ਦਾ ਜੋ ਮਜ਼ਬੂਤ ਦਾਅਵੇਦਾਰ ਬਣਿਆ ਹੋਇਆ ਹੈ, ਉਸਦੇ ਕਈ ਨੇੜਲੇ ਸਾਥੀ ਅਜਿਹੇ ਹਨ, ਜੋ ਦੂਜੀਆਂ ਪਾਰਟੀਆਂ ਦੇ ਚਿੰਨ੍ਹ ’ਤੇ ਚੋਣ ਜਿੱਤੇ ਹਨ। ਅਜਿਹੇ ਵਿਚ ਉਹ ਕੌਂਸਲਰ ਵੀ ਲੋੜ ਪੈਣ ’ਤੇ ਬੇਖੌਫ ਹੋ ਕੇ ਨਿਗਮ ਦੇ ਸਦਨ ਵਿਚ ਆਪਣੇ ਦੋਸਤ ਅਤੇ ਮੇਅਰ ਅਹੁਦੇ ਦੇ ਦਾਅਵੇਦਾਰ ਦਾ ਸਮਰਥਨ ਕਰ ਸਕਦੇ ਹਨ।
ਪਰ 'ਆਪ' ਲੀਡਰਸ਼ਿਪ ਇਹ ਮੰਨ ਕੇ ਵੀ ਚੱਲ ਰਹੀ ਹੈ ਕਿ ਜੇਕਰ ਉਸ ਕੋਲ 48 ਕੌਂਸਲਰਾਂ ਦਾ ਅੰਕੜਾ ਹੋ ਜਾਂਦਾ ਹੈ ਤਾਂ ਕਰਾਸ ਵੋਟਿੰਗ ਦੀ ਨੌਬਤ ਹੀ ਨਹੀਂ ਆਵੇਗੀ। ਇੰਨਾ ਜ਼ਰੂਰ ਹੋ ਸਕਦਾ ਹੈ ਕਿ ਵਿਰੋਧੀ ਧਿਰ ਦੇ 2-4 ਕੌਂਸਲਰਾਂ ਨੂੰ ਗੈਰ-ਹਾਜ਼ਰ ਕਰਵਾ ਲਿਆ ਜਾਵੇ ਤਾਂ ਕਿ ਹਾਊਸ ਵਿਚ ਬਹੁਮਤ ਸਾਬਿਤ ਕਰਨਾ ਹੋਰ ਆਸਾਨ ਹੋ ਜਾਵੇ। ਕੁੱਲ੍ਹ ਮਿਲਾ ਕੇ ਹਾਲਾਤ ਇਹ ਬਣ ਰਹੇ ਹਨ ਕਿ ਜਲਦ ਕੁਝ ਦਿਨਾਂ ਵਿਚ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਬੁਲਾ ਲਈ ਜਾਵੇਗੀ, ਜਿਸ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਚੁਣ ਲਿਆ ਜਾਵੇਗਾ, ਜੋ ਤਿੰਨੋਂ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ ਹੋਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਮਿਲੀ ਸਰਕਾਰੀ ਨੌਕਰੀ, ਜਾਣੋ ਪੂਰੀ ਸੂਚੀ
ਇਹ ਵੀ ਲਗਭਗ ਤੈਅ ਹੈ ਕਿ ਪਾਰਟੀ ਲੀਡਰਸ਼ਿਪ ਮੇਅਰ ਅਹੁਦੇ ਲਈ ਜਿਸ ਨਾਂ ਨੂੰ ਲੱਗਭਗ 10 ਦਿਨ ਪਹਿਲਾਂ ਫਾਈਨਲ ਕਰ ਚੁੱਕੀ ਹੈ, ਉਸੇ ਦੇ ਨਾਂ ’ਤੇ ਮੋਹਰ ਲਾਈ ਜਾਵੇਗੀ ਅਤੇ ਸਾਫ਼ ਅਕਸ ਨੂੰ ਪਹਿਲ ਦਿੱਤੀ ਜਾਵੇਗੀ। ਪਤਾ ਲੱਗਾ ਹੈ ਕਿ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਇਕ ਔਰਤ, ਜਦੋਂ ਕਿ ਡਿਪਟੀ ਮੇਅਰ ਦੀ ਪੋਸਟ ਇਕ ਮਰਦ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਨਾਂ ਵੀ ਲਗਭਗ ਫਾਈਨਲ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮਨਾਲੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਖੇਤਾਂ 'ਚ ਪਲਟੀ, ਮਚਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e