''ਆਪ'' ਵਲੋਂ 7 ਜਨਵਰੀ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

01/03/2020 7:57:33 PM

ਮੋਰਿੰਡਾ, (ਧੀਮਾਨ)— ਆਮ ਆਦਮੀ ਪਾਰਟੀ ਦੀ ਇਕ ਅਹਿਮ ਮੀਟਿੰਗ ਹਲਕਾ ਅਬਜ਼ਰਵਰ ਐਡਵੋਕੇਟ ਸਤਵੀਰ ਸਿੰਘ ਵਾਲੀਆ ਦੀ ਅਗਵਾਈ 'ਚ ਪਾਰਟੀ ਦਫ਼ਤਰ ਮੋਰਿੰਡਾ ਵਿਖੇ ਹੋਈ। ਇਸ ਮੌਕੇ ਐਡਵੋਕੇਟ ਸਤਵੀਰ ਸਿੰਘ ਵਾਲੀਆ ਤੇ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਡਾ. ਚਰਨਜੀਤ ਸਿੰਘ ਚੰਨੀ ਵਲੋਂ ਬਿਜਲੀ ਰੇਟਾਂ ਦੇ ਵਾਧੇ ਤੇ ਹੋਰ ਵਧ ਰਹੀ ਮਹਿੰਗਾਈ ਵਿਰੁੱਧ 7 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਘਿਰਾਓ ਅਤੇ ਰੋਸ ਪ੍ਰਦਰਸ਼ਨ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਸਤਵੀਰ ਸਿੰਘ ਵਾਲੀਆ ਅਤੇ ਡਾ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣਾਂ ਸਮੇਂ ਕਾਂਗਰਸ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਸਰਕਾਰ ਵਲੋਂ ਅਕਾਲੀ ਸਰਕਾਰ ਸਮੇਂ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਗਏ ਸਮਝੌਤੇ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਮਝੌਤੇ ਰੱਦ ਕਰਨੇ ਤਾਂ ਦੂਰ ਦੀ ਗੱਲ ਸਗੋਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਲੱਗਭੱਗ ਪੰਦਰਾਂ ਵਾਰ ਬਿਜਲੀ ਦੇ ਰੇਟ 'ਚ ਵਾਧਾ ਕੀਤਾ ਗਿਆ ਹੈ, ਜਿਸ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਜਦਕਿ ਡੀਜ਼ਲ ਅਤੇ ਪੈਟਰੋਲ ਦੇ ਰੇਟ ਪਹਿਲਾਂ ਹੀ ਪੰਜਾਬ 'ਚ ਦੂਸਰੇ ਰਾਜਾਂ ਨਾਲੋਂ ਕਿਤੇ ਵੱਧ ਹਨ। ਉਨ੍ਹਾਂ ਕਿਹਾ ਕਿ 7 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਵੱਖ-ਵੱਖ ਵਸਤਾਂ ਦੇ ਵਧ ਰਹੇ ਰੇਟ ਘੱਟ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਚਰਨਜੀਤ ਸਿੰਘ, ਗੁਰਚਰਨ ਸਿੰਘ ਮਾਣੇਮਾਜਰਾ, ਬਲਵਿੰਦਰ ਸਿੰਘ ਚੈੜੀਆਂ, ਪ੍ਰਸ਼ੋਤਮ ਸਿੰਘ, ਹਰੀਪਾਲ ਅਟਾਰੀ, ਪ੍ਰਲਾਹਦ ਸਿੰਘ, ਕ੍ਰਿਸ਼ਨ ਕੁਮਾਰ ਮੰਦਵਾੜਾ, ਬੰਟੀ ਘੜੂੰਆਂ, ਸੁਖਵਿੰਦਰ ਸਿੰਘ ਮੋਰਿੰਡਾ, ਕਮਲ ਸਿੰਘ ਗੋਪਾਲਪੁਰ, ਗੁਰਵਿੰਦਰ ਸਿੰਘ, ਪ੍ਰਗਟ ਸਿੰਘ, ਮਹਿੰਦਰ ਸਿੰਘ, ਲਖਵਿੰਦਰ ਸਿੰਘ, ਪਾਲ ਸਿੰਘ ਗੋਸਲਾਂ, ਕਰਮਜੀਤ ਸਿੰਘ, ਕੇਵਲ ਜੋਸ਼ੀ, ਸੰਦੀਪ ਸਿੰਘ, ਗੁਰਮੀਤ ਸਿੰਘ ਤੇ ਸਿਕੰਦਰ ਸਿੰਘ ਆਦਿ ਵੀ ਹਾਜ਼ਰ ਸਨ।


KamalJeet Singh

Content Editor

Related News