ਵਿਧਾਨ ਸਭਾ ਇਜਲਾਸ : ''ਆਫਿਸ ਆਫ ਪ੍ਰਾਫਿਟ'' ਬਿੱਲ ''ਤੇ ''ਆਪ'' ਨੇ ਕੀਤਾ ਵਾਕਆਊਟ
Thursday, Nov 07, 2019 - 06:15 PM (IST)

ਚੰਡੀਗੜ੍ਹ (ਵਰੁਣ) : ਪੰਜਾਬ ਵਿਧਾਨ ਸਭਾ 'ਚ ਵਿਸ਼ੇਸ਼ ਇਜਲਾਸ ਦੀ ਦੂਜੇ ਦਿਨ ਦੀ ਕਾਰਵਾਈ ਦੌਰਾਨ 'ਆਫਿਸ ਆਫ ਪ੍ਰਾਫਿਟ' ਬਿੱਲ ਲਿਆਂਦਾ ਗਿਆ, ਜਿਸ ਦਾ ਆਮ ਆਦਮੀ ਪਾਰਟੀ ਵਲੋਂ ਵਿਰੋਧ ਕੀਤਾ ਗਿਆ ਅਤੇ ਇਹ ਬਿੱਲ ਵਾਪਸ ਲੈਣ ਲਈ ਕਿਹਾ ਗਿਆ। ਪਾਰਟੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਇਆ ਗਿਆ ਕਿ ਸਿਆਸੀ ਸਲਾਹਕਾਰ ਲਾ ਕੇ ਖਜ਼ਾਨੇ 'ਤੇ ਬੋਝ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਹੰਗਾਮਾ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ।