ਕਾਂਗਰਸ ਦੇ ਗੜ੍ਹ 'ਤੇ 'ਆਪ' ਕਬਜ਼ਾ, ਡੇਰਾ ਬਾਬਾ ਨਾਨਕ 'ਚ ਗੁਰਦੀਪ ਸਿੰਘ ਰੰਧਾਵਾ ਜੇਤੂ

Saturday, Nov 23, 2024 - 02:34 PM (IST)

ਕਾਂਗਰਸ ਦੇ ਗੜ੍ਹ 'ਤੇ 'ਆਪ' ਕਬਜ਼ਾ, ਡੇਰਾ ਬਾਬਾ ਨਾਨਕ 'ਚ ਗੁਰਦੀਪ ਸਿੰਘ ਰੰਧਾਵਾ ਜੇਤੂ

ਗੁਰਦਾਸਪੁਰ (ਹਰਮਨ, ਵਿਨੋਦ)- ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਦੀ ਗਿਣਤੀ ਸਵੇਰੇ 8 ਵਜੇ, ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਸ਼ੁਰੂ ਹੋਈ ਸੀ ਅਤੇ 1 ਵਜੇ ਦੇ ਕਰੀਬ ਗਿਣਤੀ ਮੁਕੰਮਲ ਹੋਈ। 18 ਰਾਊਂਡਾਂ ਵਿਚ ਹੋਈ ਵੋਟਾਂ ਦੀ ਗਿਣਤੀ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ 5,699 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। 

ਗੁਰਦੀਪ ਸਿੰਘ ਰੰਧਾਵਾ (ਆਪ) ਨੂੰ ਹੁਣ ਤੱਕ 59,104 ਵੋਟਾਂ ਪਈਆਂ ਹਨ। ਉਥੇ ਹੀ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੂਜੇ ਨੰਬਰ 'ਤੇ ਰਹੇ ਹਨ ਅਤੇ 53,405 ਵੋਟਾਂ ਪਈਆਂ ਹਨ ਅਤੇ ਭਾਜਪਾ ਤੀਜੇ ਨੰਬਰ 'ਤੇ ਚੱਲ ਰਹੀ ਹੈ। ਭਾਜਪਾ ਦੇ ਉਮੀਦਵਾਰ  ਰਵੀ ਕਰਨ ਸਿੰਘ ਕਾਹਲੋਂ ਨੂੰ 6,505 ਵੋਟਾਂ ਪਈਆਂ ਹਨ।

ਇਨ੍ਹਾਂ 18 ਰਾਊਂਡਾਂ 'ਤੇ ਮਾਰੋ ਨਜ਼ਰ

-ਡੇਰਾ ਬਾਬਾ ਨਾਨਕ ਤੋਂ ਪਹਿਲਾਂ ਰਾਊਂਡ ਆਇਆ ਹੈ, ਜਿਥੇ 'ਆਪ' ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਅੱਗੇ ਹਨ। ਇਸ ਤੋਂ ਬਾਅਦ ਕਾਂਗਰਸ ਦੇ ਜਤਿੰਦਰ ਕੌਰ ਰੰਧਾਵਾ 3,323 ਵੋਟਾਂ ਪਾਈਆਂ ਹਨ।
-ਡੇਰਾ ਬਾਬਾ ਨਾਨਕ ਤੋਂ ਦੂਜੇ ਰਾਊਂਡ 'ਚ ਫਿਰ 'ਆਪ' ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 265 ਵੋਟਾਂ ਨਾਲ ਅੱਗੇ ਰਹੇ

-ਤੀਜੇ ਰਾਊਂਡ 'ਚ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਜਤਿੰਦਰ ਕੌਰ ਰੰਧਾਵਾ 10,416 ਵੋਟਾਂ ਪਾਈਆਂ

-ਚੌਥੇ ਰਾਊਂਡ 'ਚ ਫਿਰ ਤੋਂ ਕਾਂਗਰਸ ਦੇ ਜਤਿੰਦਰ ਕੌਰ ਰੰਧਾਵਾ 13, 960 ਵੋਟਾਂ ਨਾਲ ਅੱਗੇ ਹਨ। ਉੱਥੇ ਹੀ ਦੂਜੇ ਨੰਬਰ 'ਤੇ 13, 541 ਅਤੇ ਤੀਜੇ ਨੰਬਰ 'ਤੇ ਰਵੀ ਕਰਨ ਸਿੰਘ ਕਾਹਲੋਂ ਦੀਆਂ 1,875 ਵੋਟਾਂ ਹਨ। ਦੱਸ ਦੇਈਏ ਜਤਿੰਦਰ ਕੌਰ ਰੰਧਾਵਾ 418 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ।

-5ਵੇਂ ਰਾਊਂਡ 'ਚ ਜਤਿੰਦਰ ਕੌਰ ਰੰਧਾਵਾ 17,825 ਵੋਟਾਂ ਨਾਲ ਅੱਗੇ ਹਨ। ਉੱਥੇ ਹੀ ਦੂਜੇ ਨੰਬਰ ਗੁਰਦੀਪ ਸਿੰਘ ਰੰਧਾਵਾ 'ਤੇ 16,530 ਅਤੇ ਤੀਜੇ ਨੰਬਰ 'ਤੇ ਰਵੀ ਕਰਨ ਸਿੰਘ ਕਾਹਲੋਂ ਹੁਣ ਤੱਕ 2,062 ਵੋਟਾਂ ਪਈਆਂ ਹਨ। ਦੱਸ ਦੇਈਏ ਜਤਿੰਦਰ ਕੌਰ ਰੰਧਾਵਾ 1,295 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ।

-6ਵੇਂ ਰਾਊਂਡ 'ਚ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਜਤਿੰਦਰ ਕੌਰ ਰੰਧਾਵਾ 1,691 ਵੋਟਾਂ ਨਾਲ ਅੱਗੇ

-7ਵੇਂ ਰਾਊਂਡ 'ਚ ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 24, 705, ਗੁਰਦੀਪ ਸਿੰਘ ਰੰਧਾਵਾ (ਆਪ) 22, 827ਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 2, 736ਵੋਟਾਂ ਪਾਈਆਂ। 

-8ਵੇਂ ਰਾਊਂਡ 'ਚ ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 27,623, ਗੁਰਦੀਪ ਸਿੰਘ ਰੰਧਾਵਾ (ਆਪ) 26.877 ਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 3,185 ਵੋਟਾਂ ਪਾਈਆਂ। ਉੱਥੇ ਹੀ ਕਾਂਗਰਸ  746 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

-9ਵੇਂ ਰਾਊਂਡ 'ਚ ਫਿਰ ਤੋਂ 'ਆਮ' ਬਾਜ਼ੀ ਮਾਰ ਕੇ ਅੱਗੇ ਆਈ ਹੈ। ਇੱਥੇ ਦੱਸ ਦੇਈਏ ਕਿ ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 30,420, ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 29,915 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 3,609 ਵੋਟਾਂ ਪਾਈਆਂ। ਉੱਥੇ ਹੀ 'ਆਪ' 505 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

-10ਵੇਂ ਰਾਊਂਡ 'ਚ ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 33,574 ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 32,383 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 4,089 ਵੋਟਾਂ ਪਾਈਆਂ। ਉੱਥੇ ਹੀ 'ਆਪ' 1,191 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

-11ਵੇਂ ਰਾਊਂਡ 'ਚ ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 36,832 ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 35,450 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 4,635 ਵੋਟਾਂ ਪਾਈਆਂ। ਉੱਥੇ ਹੀ 'ਆਪ' 2,382  ਵੋਟਾਂ ਨਾਲ ਅੱਗੇ ਚੱਲ ਰਹੀ ਹੈ।

-12ਵੇਂ ਰਾਊਂਡ 'ਚ ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 40,633 ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 38,640 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 4,928 ਵੋਟਾਂ ਪਾਈਆਂ। ਉੱਥੇ ਹੀ 'ਆਪ' 1,993 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

13ਵੇਂ ਰਾਊਂਡ 'ਚ  ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 44,004 ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 41,127 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 5,273 ਵੋਟਾਂ ਪਾਈਆਂ। ਉੱਥੇ ਹੀ 'ਆਪ' 2,877 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

14ਵੇਂ ਰਾਊਂਡ 'ਚ  ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 47,912 ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 43,920 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 5,559 ਵੋਟਾਂ ਪਾਈਆਂ। ਉੱਥੇ ਹੀ 'ਆਪ' 3,992 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

15ਵੇਂ ਰਾਊਂਡ 'ਚ  ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 50,999 ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 46,523 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 5,822 ਵੋਟਾਂ ਪਾਈਆਂ। ਉੱਥੇ ਹੀ 'ਆਪ' 4,476 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

16ਵੇਂ ਰਾਊਂਡ 'ਚ  ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 54,436, ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 49,490 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 5,936 ਵੋਟਾਂ ਪਾਈਆਂ। ਉੱਥੇ ਹੀ 'ਆਪ' 4,946 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

17ਵੇਂ ਰਾਊਂਡ 'ਚ  ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 58,303, ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 52,826 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 6,332 ਵੋਟਾਂ ਪਾਈਆਂ। ਉੱਥੇ ਹੀ 'ਆਪ' 5,477 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

18ਵੇਂ ਰਾਊਂਡ 'ਚ  ਗੁਰਦੀਪ ਸਿੰਘ ਰੰਧਾਵਾ (ਆਪ) ਨੂੰ 59,104, ਜਤਿੰਦਰ ਕੌਰ ਰੰਧਾਵਾ (ਕਾਂਗਰਸ) ਨੂੰ 53,405 ਅਤੇ ਰਵੀ ਕਰਨ ਸਿੰਘ ਕਾਹਲੋਂ (ਭਾਜਪਾ) ਨੂੰ 6,505 ਵੋਟਾਂ ਪਾਈਆਂ। ਉੱਥੇ ਹੀ 'ਆਪ' 5,699 ਵੋਟਾਂ ਨਾਲ ਜਿੱਤੀ ।

ਇਸ ਦੌਰਾਨ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ, ਜਿਸ ਲਈ ਪੰਜਾਬ ਪੁਲਸ ਦੇ ਜਵਾਨ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਅਤੇ ਗਿਣਤੀ ਕੇਂਦਰ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 10-ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਵਿੱਚ 11 ਉਮੀਦਵਾਰਾਂ ਨੇ ਭਾਗ ਲਿਆ ਅਤੇ 64.01 ਪ੍ਰਤੀਸ਼ਤ ਵੋਟਿੰਗ ਹੋਈ ਸੀ।

PunjabKesari

ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਸੀਟ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਹੈ। ਪਿਛਲੀਆਂ 3 ਚੋਣਾਂ ਤੋਂ ਕਾਂਗਰਸ ਦੀ ਟਿਕਟ ’ਤੇ ਸੁਖਜਿੰਦਰ ਸਿੰਘ ਰੰਧਾਵਾ ਇਥੋਂ ਚੋਣ ਜਿੱਤਦੇ ਰਹੇ ਹਨ। ਇਸ ਵਾਰ 'ਆਪ' ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ਨੂੰ ਵੱਡੀ ਲੀਡ 'ਚ ਮਾਤ ਦੇ ਜਿੱਤ ਹਾਸਲ ਕੀਤੀ ਹੈ। ਇਸ ਵਾਰ ਕਾਂਗਰਸ ਪਾਰਟੀ ਦੇ ਜਤਿੰਦਰ ਕੌਰ ਨੂੰ ਹਾਰਰ ਦਾ ਮੂੰਹ ਵੇਖਣਾ ਪਿਆ ਹੈ। ਉੱਥੇ ਹੀ ਭਾਜਪਾ ਦੇ ਰਵੀਕਰਨ ਕਾਹਲੋਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News