'ਆਪ' ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਸਿਹਤ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਵੱਜੋਂ ਸ਼ਾਮਲ

Wednesday, Oct 05, 2022 - 03:56 PM (IST)

ਲੁਧਿਆਣਾ (ਜੋਸ਼ੀ) : ਪੂਰੇ ਪੰਜਾਬ ਲਈ ਇਹ ਮਾਣ ਦੀ ਗੱਲ ਹੈ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਸੰਸਦ ਵੱਲੋਂ ਪੁਨਰਗਠਿਤ ਕੀਤੀ ਗਈ ਸਿਹਤ ਅਤੇ ਪਰਿਵਾਰ ਕਲਿਆਣ ਕਮੇਟੀ ਦੇ ਮੈਂਬਰ ਵੱਜੋਂ ਸ਼ਾਮਲ ਕੀਤਾ ਗਿਆ ਹੈ। ਵਿਭਾਗ ਨਾਲ ਸਬੰਧਿਤ ਸੰਸਦੀ ਸਥਾਈ ਕਮੇਟੀਆਂ ਦਾ ਪੁਨਰਗਠਨ 4 ਅਕਤੂਬਰ ਨੂੰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਿਓ ਕੋਲੋਂ ਨਾ ਜਰਿਆ ਗਿਆ ਮਾਸੂਮ ਧੀ ਦਾ ਵਿਛੋੜਾ, ਭੈਣ ਨੂੰ ਵੀਡੀਓ ਭੇਜ ਜੋ ਕਾਰਾ ਕੀਤਾ, ਉੱਡੇ ਸਭ ਦੇ ਹੋਸ਼

ਇਸ ਦੇ ਤਹਿਤ ਵੱਖ-ਵੱਖ ਕਮੇਟੀਆਂ ਜਿਵੇਂ ਕਿ ਸਿੱਖਿਆ, ਔਰਤਾਂ, ਬੱਚੇ, ਨੌਜਵਾਨ ਅਤੇ ਖੇਡ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਹੈ। ਭੁਵਨੇਸ਼ਵਰ ਕਲਿਤਾ ਦੀ ਅਗਵਾਈ 'ਚ ਸਿਹਤ ਅਤੇ ਪਰਿਵਾਰ ਕਲਿਆਣ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਹੈ। ਇਸ ਕਮੇਟੀ 'ਚ ਸੰਜੀਵ ਅਰੋੜਾ ਸਮੇਤ 10 ਰਾਜ ਸਭਾ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸੰਜੀਵ ਅਰੋੜਾ ਨੇ ਕਿਹਾ ਕਿ ਮੈਂ ਖ਼ੁਦ ਸਿਹਤ ਅਤੇ ਪਰਿਵਾਰ ਕਲਿਆਣ ਕਮੇਟੀ 'ਚ ਸ਼ਾਮਲ ਹੋਣ ਦਾ ਬਦਲ ਚੁਣਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਜ਼ੋਰ ਫੜ੍ਹ ਸਕਦੀ ਹੈ 'ਠੰਡ'

ਇਸ ਮੌਕੇ ਸੰਜੀਵ ਅਰੋੜਾ ਨੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਦ੍ਰਿੜ ਵਿਸ਼ਵਾਸ ਹੈ ਕਿ ਨਾ ਸਿਰਫ ਪੰਜਾਬ 'ਚ, ਸਗੋਂ ਪੂਰੇ ਦੇਸ਼ 'ਚ ਸਿਹਤ ਦੇਖਭਾਲ ਦੇ ਖੇਤਰ 'ਚ ਬਹੁਤ ਕੰਮ ਕਰਨ ਦੀ ਲੋੜ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News