‘ਆਪ’ ਨੇ ਵੱਧ ਰਹੀਆਂ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਿਰੋਧ ’ਚ ਸ਼ਹਿਰ ’ਚ ਕੀਤਾ ਰੋਸ ਪ੍ਰਦਰਸ਼ਨ

02/25/2021 11:09:13 PM

ਜੈਤੋ, (ਗੁਰਮੀਤਪਾਲ)- ਦੇਸ਼ ਵਿਚ ਵੱਧ ਰਹੀਆਂ ਤੇਲ ਅਤੇ ਰਸੋਈ ਗੈਸਾਂ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਜੈਤੋ ਦੇ ਵਰਕਰਾਂ ਵੱਲੋਂ ਸ਼ਹਿਰ ਦੇ ਬਾਜਾਖਾਨਾ ਚੌਂਕ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਮੋਲਕ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਵਾਉਣਾ ਹੁੰਦਾ ਹੈ ਨਾ ਕਿ ਵੱਡੇ ਘਰਾਣਿਆਂ ਦੀਆਂ ਬੈਂਕਾਂ ਭਰਨਾ । ਆਪ ਦੇ ਜੁਆਇੰਟ ਸਕੱਤਰ ਪੰਜਾਬ ਧਰਮਜੀਤ ਰਾਮੇਆਣਾ, ਗੁਰਪਿਆਰ ਸਿੰਘ ਸਰਕਲ ਇੰਚਾਰਜ ਜੈਤੋ ਅਤੇ ਡਾਕਟਰ ਲਛਮਣ ਭਗਤੂਆਣਾ ਜ਼ਿਲ੍ਹਾ ਖਜ਼ਾਨਚੀ ਫਰੀਦਕੋਟ ਨੇ ਕਿਹਾ ਕਿ ਵਰਕਰਾਂ ਵੱਲੋਂ ਕੀਤਾ ਰੋਸ ਪ੍ਰਦਰਸ਼ਨ ਕੁੰਭਕਰਨੀ ਨੀਂਦ ’ਚ ਸੁੱਤੀ ਪਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਕੰਨਾਂ ਵਿਚ ਲੋਕਾਂ ਦੀ ਆਵਾਜ਼ ਪਹੁਚਾਉਣਾ ਹੈ । ਇਸ ਮੌਕੇ ਗੁਬਿੰਦਰ ਸਿੰਘ ਵਾਲੀਆ, ਸੀਨੀਅਰ ਆਗੂ ਰੌਸਨ ਸ਼ਰਮਾ, ਜਸਵੰਤ ਸਿੰਘ ਬਲਾਕ ਪ੍ਰਧਾਨ ਜੈਤੋ, ਬਲਾਕ ਪ੍ਰਧਾਨ ਸੁਖਦੇਵ ਸਿੰਘ ਮਿਸਤਰੀ ਜੈਤੋ ਹਰਵਿੰਦਰ ਸਿੰਘ ਸੇਖੋਂ ਜੈਤੋ, ਤੀਰਥ ਗਰਗ, ਤਸੀਲਦਾਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਰਕਰਾਂ ਹਾਜ਼ਰ ਸਨ।


Bharat Thapa

Content Editor

Related News