ਮਹਾ ਡਿਬੇਟ ਤੋਂ ਪਹਿਲਾਂ ਚੰਡੀਗੜ੍ਹ ਤੋਂ ਆਇਆ ਫੋਨ, 'ਆਪ' ਵਿਧਾਇਕਾਂ ਤੇ ਨੇਤਾਵਾਂ ਨੂੰ ਸਖ਼ਤ ਹੁਕਮ ਜਾਰੀ

11/01/2023 10:01:15 AM

ਲੁਧਿਆਣਾ (ਵਿੱਕੀ) : ਐੱਸ. ਵਾਈ. ਐੱਲ. ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਦਿੱਤੀ ਗਈ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਲੈ ਕੇ ਮੰਗਲਵਾਰ ਸ਼ਾਮ ਤੱਕ ਪੀ. ਏ. ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ’ਚ ਸਟੇਜ ਤਿਆਰ ਹੋ ਚੁੱਕੀ ਹੈ। ‘ਮੈਂ ਪੰਜਾਬ ਬੋਲਦਾ ਹਾਂ’ ਦੇ ਨਾਂ ਨਾਲ ਇਹ ਬਹਿਸ ਹੋਣੀ ਹੈ। ਜਾਣਕਾਰੀ ਮੁਤਾਬਕ ਇਸ ਆਡੀਟੋਰੀਅਮ ’ਚ 1200 ਲੋਕਾਂ ਦੀ ਸਿਟਿੰਗ ਸਮਰੱਥਾ ਹੈ ਪਰ ਆਮ ਆਦਮੀ ਪਾਰਟੀ ਅਤੇ ਸਰਕਾਰ ਨੇ ਆਪਣੇ ਵਿਧਾਇਕਾਂ ਅਤੇ ਨੇਤਾਵਾਂ ਨੂੰ ਇਸ ਡਿਬੇਟ ’ਚ ਆਉਣ ਦੀ ਬਜਾਏ ਘਰਾਂ ਜਾਂ ਦਫ਼ਤਰਾਂ ’ਚ ਹੀ ਟੀ. ਵੀ. ’ਤੇ ਹੀ ਡਿਬੇਟ ਦੇਖਣ ਨੂੰ ਕਿਹਾ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਲਈ ਲੁਧਿਆਣਾ ਤਿਆਰ, ਪੁਲਸ ਛਾਉਣੀ 'ਚ ਬਦਲਿਆ PAU ਦਾ ਇਲਾਕਾ

ਪਾਰਟੀ ਸੂਤਰਾਂ ਮੁਤਾਬਕ ਚੰਡੀਗੜ੍ਹ ਤੋਂ ਆਏ ਸੰਦੇਸ਼ ’ਚ ਕਿਹਾ ਗਿਆ ਹੈ ਕਿ ਪਾਰਟੀ ਦਾ ਕੋਈ ਵੀ ਵਿਧਾਇਕ, ਚੇਅਰਮੈਨ ਜਾਂ ਹੋਰ ਅਹੁਦੇਦਾਰ ਡਿਬੇਟ ਦੌਰਾਨ ਨਾ ਤਾਂ ਹਾਲ ’ਚ ਹੋਣਾ ਚਾਹੀਦਾ ਅਤੇ ਨਾ ਹੀ ਪੀ. ਏ. ਯੂ. ਦੇ ਗੇਟ ਦੇ ਬਾਹਰ। ਦੱਸਿਆ ਗਿਆ ਕਿ ‘ਆਪ’ ਸਰਕਾਰ ਅਤੇ ਪਾਰਟੀ ਦਾ ਮਕਸਦ ਹੈ ਕਿ ਡਿਬੇਟ ਦੌਰਾਨ ਹਾਲ ’ਚ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਹੋਣੀ ਚਾਹੀਦੀ ਹੈ, ਤਾਂ ਕਿ ਜਨਤਾ ਨੂੰ ਐੱਸ. ਵਾਈ. ਐੱਲ. ਮੁੱਦੇ ਦੀ ਸਾਰੀ ਅਸਲੀਅਤ ਪਤਾ ਲੱਗ ਸਕੇ।

ਇਹ ਵੀ ਪੜ੍ਹੋ : CM ਮਾਨ ਦੀ ਮਹਾਂ-ਡਿਬੇਟ ਲਈ PAU 'ਚ ਸਖ਼ਤ ਸੁਰੱਖਿਆ, 2000 ਪੁਲਸ ਮੁਲਾਜ਼ਮ ਤਾਇਨਾਤ (ਤਸਵੀਰਾਂ)

ਪਾਰਟੀ ਦੇ ਇਕ ਅਹੁਦੇਦਾਰ ਨੇ ਦੱਸਿਆ ਕਿ ਰਾਤ 9 ਵਜੇ ਤੱਕ ਪੀ. ਏ. ਯੂ. ’ਚ ਪੁੱਜਣ ਬਾਰੇ ਕੋਈ ਸੰਦੇਸ਼ ਨਹੀਂ ਮਿਲਿਆ ਹੈ। ਪਤਾ ਲੱਗਾ ਹੈ ਪ੍ਰਸ਼ਾਸਨਿਕ ਅਧਿਕਾਰੀ ਹੀ ਮੁੱਖ ਮੰਤਰੀ ਨੂੰ ਰਿਸੀਵ ਕਰਨਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News