''...ਫ਼ਿਰ ਨਾ ਕਹੀਂ ਦੱਸਿਆ ਨਹੀਂ''; ''ਆਪ'' ਵਿਧਾਇਕਾ ਦੇ ਪੁੱਤਰ ਨੂੰ ਫ਼ੋਨ ''ਤੇ ਮਿਲੀ ਧਮਕੀ
Thursday, May 18, 2023 - 05:15 AM (IST)

ਨਕੋਦਰ (ਪਾਲੀ)- ਹਲਕਾ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀ ਨੇ ਫੋਨ ’ਤੇ ਧਮਕੀ ਦਿੱਤੀ ਕਿ 'ਤੂੰ ਘਰ ਟਿਕ ਜਾ ਫਿਰ ਨਾ ਕਹੀਂ ਦੱਸਿਆ ਨਹੀਂ।'
ਇਹ ਖ਼ਬਰ ਵੀ ਪੜ੍ਹੋ - WMO ਵਿਗਿਆਨੀਆਂ ਨੇ ਜਾਰੀ ਕੀਤੀ ਚਿਤਾਵਨੀ, ਅਗਲੇ 5 ਸਾਲਾਂ ਨੂੰ ਲੈ ਕੇ ਕੀਤੀ ਇਹ ਭਵਿੱਖਬਾਣੀ
ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਵਿਧਾਨ ਸਭਾ ਹਲਕਾ ਨਕੋਦਰ ਤੋਂ ਮੌਜੂਦਾ ਵਿਧਾਇਕ ਹੈ ਤੇ ਉਸ ਦਾ ਆਪਣਾ ਕਾਰੋਬਾਰ ਹੈ, ਜਿਸ ਕਰ ਕੇ ਉਸ ਦਾ ਕਾਫ਼ੀ ਲੋਕਾਂ ਨਾਲ ਮਿਲਵਰਤਣ ਹੁੰਦਾ ਹੈ। ਬੀਤੇ ਦਿਨੀਂ ਉਸ ਦੇ ਮੋਬਾਇਲ ’ਤੇ ਮੈਸੇਜ ਆਇਆ ਕਿ 'ਫਿਰ ਨਾ ਕਹੀਂ ਦੱਸਿਆ ਨਹੀਂ ਤੂੰ ਘਰ ਟਿਕ ਜਾ ਚੰਗਾ ਰਹੇਗਾ।' ਫਿਰ ਮੇਰੇ ਮੋਬਾਇਲ ’ਤੇ ਮਿਸ ਕਾਲ ਆਈ।
ਇਹ ਖ਼ਬਰ ਵੀ ਪੜ੍ਹੋ - ਕੱਲ੍ਹ ਤੋਂ ਕਲਮ ਛੋੜ ਹੜਤਾਲ 'ਤੇ ਰਹਿਣਗੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ, ਇੰਨੇ ਦਿਨ ਬੰਦ ਰਹੇਗਾ ਕੰਮੋ
ਅਮਨਦੀਪ ਸਿੰਘ ਨੇ ਪੁਲਸ ਨੂੰ ਕਿਹਾ ਕਿ ਉਸ ਨੂੰ ਖਤਰਾ ਹੈ ਕਿ ਉਕਤ ਵਿਅਕਤੀ ਉਸ ਦਾ ਕਦੇ ਵੀ ਜਾਨੀ -ਮਾਲੀ ਨੁਕਸਾਨ ਕਰ ਸਕਦੇ ਹਨ। ਉਕਤ ਨੰਬਰਾਂ ਨੂੰ ਟਰੇਸ ਕਰ ਕੇ ਇਨ੍ਹਾਂ ਖ਼ਿਲਾਫ਼ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।