‘ਆਪ’ ਨੇ ਸੰਨੀ ਦਿਓਲ ’ਤੇ ਚੋਣਾਂ ਤੋਂ ਬਾਅਦ ‘ਗਾਇਬ’ ਹੋਣ ਦਾ ਲਾਇਆ ਇਲਜ਼ਾਮ, ਫੂਕਿਆ ਪੁਤਲਾ

Sunday, Oct 09, 2022 - 07:14 PM (IST)

ਪਠਾਨਕੋਟ (ਧਰਮਿੰਦਰ) : ਲੋਕਸਭਾ ਚੋਣਾਂ ਭਾਵੇਂ ਅਜੇ 2 ਸਾਲ ਦੂਰ ਹਨ, ਪਰ ਇਸ 'ਤੇ ਸਿਆਸਤ ਭੱਖਣੀ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਚੋਣ ਜਿੱਤਣ ਤੋਂ ਬਾਅਦ ਇਲਾਕੇ ਤੋਂ ਦੂਰੀ 'ਤੇ ਲਗਾਤਾਰ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਭੋਆ ਵਿਚ ਐੱਮੀ ਸੰਨੀ ਦਿਓਲ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।

ਇਹ ਖਬਰ ਵੀ ਪੜ੍ਹੋ - ਬਟਾਲਾ ’ਚ ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਕਾਬੂ, ਦੋਵਾਂ ਹੱਥਾਂ ਨਾਲ ਚਲਾ ਰਿਹਾ ਸੀ ਗੋਲ਼ੀਆਂ

ਇਸ ਮੌਕੇ ਸੰਬੋਧਨ ਕਰਦਿਆਂ 'ਆਪ' ਦੇ ਯੂਥ ਵਿੰਗ ਦੇ ਸਕੱਤਰ ਗੌਤਮ ਮਾਨ ਅਤੇ ਅੰਕਿਤ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨੇ ਬੜੀਆਂ ਉਮੀਦਾਂ ਨਾਲ ਸੰਨੀ ਦਿਓਲ ਨੂੰ ਜਿਤਾ ਕੇ ਲੋਕਸਭਾ ਵਿਚ ਭੇਜਿਆ ਸੀ ਪਰ ਉਹ ਇਸ ਜਿੱਤ ਤੋਂ ਬਾਅਦ ਇਲਾਕੇ ਦਾ ਵਿਕਾਸ ਕਰਨਾ ਤਾਂ ਦੂਰ ਇਲਾਕੇ ਵਿਚ ਵੇਖਣ ਨੂੰ ਵੀ ਨਹੀ ਮਿਲੇ। ਸੰਨੀ ਦਿਓਲ ਨੂੰ ਜਿਤਾ ਕੇ ਇਲਾਕਾ 'ਲਾਵਾਰਿਸ' ਚੁੱਕਿਆ ਹੈ। ਇਲਾਕਾ ਨਿਵਾਸੀ ਚੋਣਾਂ ਤੋਂ ਬਾਅਦ ਆਪਣਾ ਸੰਸਦ ਮੈਂਬਰ ਵੇਖਣ ਨੂੰ ਵੀ ਤਰਸ ਗਏ ਹਨ। ਜਿੱਤਣ ਤੋਂ ਬਾਅਦ ਨਾ ਤਾਂ ਸੰਸਦ ਮੈਂਬਰ ਇਲਾਕੇ ਦੇ ਨੌਜਵਾਨਾਂ ਵਾਸਤੇ ਕੇਂਦਰ ਸਰਕਾਰ ਦਾ ਕੋਈ ਵੱਡਾ ਪ੍ਰਾਜੈਕਟ ਲਿਆ ਸਕੇ ਅਤੇ ਨਾ ਹੀ ਇਲਾਕੇ ਵਿਚ ਨਜ਼ਰ ਆਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਪ੍ਰਦਰਸ਼ਨ ਦੇ ਬਾਵਜੂਦ ਵੀ ਜੇਕਰ ਸੰਨੀ ਦਿਓਲ ਇੱਥੇ ਨਾ ਆਏ ਤਾਂ ਉਨ੍ਹਾਂ ਵਿਰੁੱਧ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਲਾਕੇ ਵਿਚ ਸੰਸਦ ਮੈਂਬਰ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਗਏ ਸਨ। ਭਾਜਪਾ ਵੱਲੋਂ ਇਸ 'ਤੇ ਅਜੇ ਤਕ ਕੋਈ ਪ੍ਰਤੀਕਰਮ ਨਹੀ ਦਿੱਤਾ ਗਿਆ।

ਇਹ ਖਬਰ ਵੀ ਪੜ੍ਹੋ - ਦੀਨਾਨਗਰ: ਪੁਰਾਣੀ ਰੰਜਿਸ਼ ਦੇ ਚੱਲਦਿਆਂ 2 ਨੌਜਵਾਨਾਂ ’ਤੇ ਚਲਾਈਆਂ ਗੋਲੀਆਂ, ਸਥਿਤੀ ਬਣੀ ਤਣਾਅਪੂਰਨ


Gurminder Singh

Content Editor

Related News