''ਆਪ'' ਨੂੰ ਫਤਿਹਗੜ੍ਹ ਸਾਹਿਬ ''ਚ ਵੱਡਾ ਝਟਕਾ, ਸਾਰੇ ਅਹੁਦੇਦਾਰਾਂ ਨੇ ਛੱਡੀ ਪਾਰਟੀ
Tuesday, Nov 06, 2018 - 06:30 PM (IST)

ਫਤਿਹਗੜ੍ਹ ਸਾਹਿਬ (ਜਗਦੇਵ) : ਆਮ ਆਦਮੀ ਪਾਰਟੀ ਨੂੰ ਜ਼ਿਲਾ ਫਤਿਹਗੜ੍ਹ ਸਾਹਿਬ 'ਚ ਵੱਡਾ ਝਟਕਾ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਰਾਏ ਸਮੇਤ ਵਲੰਟੀਅਰਾਂ, ਅਹੁਦੇਦਾਰÎਾਂ ਅਤੇ 9 ਬਲਾਕ ਪ੍ਰਧਾਨਾਂ 'ਚੋਂ 7 ਨੇ ਪਾਰਟੀ 'ਚੋਂ ਸਮੂਹਿਕ ਤੌਰ 'ਤੇ ਅਸਤੀਫੇ ਦੇ ਦਿੱਤੇ ਹਨ। ਵਾਲੰਟੀਅਰਾਂ ਨੇ ਸੁਖਪਾਲ ਖਹਿਰਾ ਦੇ ਹੱਕ 'ਚ ਨਾਅਰੇ ਲਗਾਉਂਦੇ ਹੋਏ 'ਆਪ' ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਰਟੀ 'ਚੋਂ ਸਸਪੈਂਡ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ 80 ਤੋਂ 90 ਫੀਸਦੀ ਲੋਕ ਆਮ ਆਦਮੀ ਪਾਰਟੀ ਖਹਿਰਾ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ ਸੁਖਪਾਲ ਸਿੰਘ ਖਹਿਰਾ ਮੁਤਾਬਕ ਨਵੀਂ ਜਥੇਬੰਦੀ ਬਣਾਈ ਜਾਵੇਗੀ।