‘ਆਪ’ ਦੀ ਮਹਿਲਾ ਨੇਤਾ ਖ਼ਿਲਾਫ਼ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ, ਕੇਜਰੀਵਾਲ ਕੋਲ ਪੁੱਜਾ ਮਾਮਲਾ

Tuesday, Jan 25, 2022 - 11:01 AM (IST)

ਜਲੰਧਰ (ਸੋਮਨਾਥ) – ਆਮ ਆਦਮੀ ਪਾਰਟੀ ਦੀ ਇਕ ਸੀਨੀਅਰ ਮਹਿਲਾ ਨੇਤਾ ਖ਼ਿਲਾਫ਼ ਵਰਤੀ ਗਈ ਅਸ਼ਲੀਲ ਸ਼ਬਦਾਵਲੀ ਦਾ ਮਾਮਲਾ ਪਾਰਟੀ ਹਾਈਕਮਾਨ ਅਰਵਿੰਦ ਕੇਜਰੀਵਾਲ ਤਕ ਪਹੁੰਚ ਗਿਆ ਹੈ। ਹਾਲਾਂਕਿ ਇਸ ਮਾਮਲੇ ਨੂੰ ਦਬਾਉਣ ਅਤੇ ਪੰਜਾਬ ਦੀ ਉਕਤ ਸੂਬਾ ਪੱਧਰੀ ਮਹਿਲਾ ਨੇਤਾ ਨੂੰ ਮਨਾਉਣ ਤੇ ਉਕਤ ਅਸ਼ਲੀਲ ਸ਼ਬਦਾਵਲੀ ਬੋਲਣ ਵਾਲੇ ਨੇਤਾ ਨੂੰ ਮੁਆਫ਼ ਕਰਨ ਲਈ ਕਿਹਾ ਜਾ ਰਿਹਾ ਹੈ। ਮਹਿਲਾ ਨੇਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਇਹ ਉਸ ਦੇ ਮਾਣ-ਸਨਮਾਨ ਦਾ ਸਵਾਲ ਹੈ। ਇਸ ਮਾਮਲੇ ’ਚ ਪਾਰਟੀ ਹਾਈਕਮਾਨ ਨੇ ਹੀ ਫ਼ੈਸਲਾ ਕਰਨਾ ਹੈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼

ਵਰਣਨਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਮਾਮਲਾ ਜ਼ੋਰ-ਸ਼ੋਰ ਨਾਲ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਇਸ ਵਿਚ ਜਲੰਧਰ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਇਕ ਨੇਤਾ ਵੱਲੋਂ ‘ਗੁੰ...’ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ’ਤੇ ਮਹਿਲਾ ਨੇਤਾ ਦਾ ਕਹਿਣਾ ਹੈ ਕਿ ਉਕਤ ਨੇਤਾ ਜਦੋਂ ਤਕ ਇਹ ਨਹੀਂ ਦੱਸਦਾ ਕਿ ਉਸ ਨੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਿਸ ਲਈ ਕੀਤੀ ਹੈ, ਤਦ ਤਕ ਮੁਆਫ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਪਤੰਗ ਲੁੱਟਦੇ ਸਮੇਂ ਟਰਾਂਸਫਾਰਮਰ ਦੀ ਲਪੇਟ 'ਚ ਆਇਆ 14 ਸਾਲਾ ਬੱਚਾ, ਤੜਫ਼-ਤੜਫ਼ ਨਿਕਲੀ ਜਾਨ

ਇਸ ਸਬੰਧੀ ਜਦੋਂ ਉਕਤ ਨੇਤਾ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਕਿਸੇ ਦੇ ਖ਼ਿਲਾਫ਼ ਕੁਝ ਨਹੀਂ ਬੋਲਿਆ। ਅਜਿਹਾ ਕੋਈ ਮਾਮਲਾ ਹੈ ਹੀ ਨਹੀਂ ਪਰ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਕਤ ਮਹਿਲਾ ਨੇਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਸਨਮਾਨ ਦੀ ਖਾਤਿਰ ਇਨਸਾਫ ਲੈ ਕੇ ਰਹੇਗੀ ਤਾਂ ਉਕਤ ਨੇਤਾ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਚ ਪਾਰਟੀ ਦੀ ਮੀਟਿੰਗ ’ਚ ਹੈ। ਕੋਈ ਇਸ਼ੂ ਹੈ ਤਾਂ ਉਹ ਬਾਅਦ ’ਚ ਗੱਲ ਕਰੇਗਾ।

ਪੜ੍ਹੋ ਇਹ ਵੀ ਖ਼ਬਰ - ਰਾਘਵ ਚੱਢਾ ਨੇ ਨਵਜੋਤ ਸਿੱਧੂ ’ਤੇ ਕੱਸਿਆ ਤੰਜ, ਕਿਹਾ-ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਡਰਾਮੇਬਾਜ਼

ਦੂਜੇ ਪਾਸੇ ਉਕਤ ਮਹਿਲਾ ਨੇਤਾ ਨੇ ਗੱਲਬਾਤ ਦੌਰਾਨ ਆਪਣਾ ਪੱਖ ਰੱਖਦੇ ਹੋਏ ਬੇਹੱਦ ਭਾਵੁਕ ਸ਼ਬਦਾਂ ’ਚ ਕਿਹਾ ਕਿ ਉਕਤ ਨੇਤਾ ਨੇ ਪਾਰਟੀ ਦੇ ਅਧਿਕਾਰਤ ਵਟਸਐਪ ਗਰੁੱਪ ਜਿਸ ਵਿਚ ਹੋਰ ਵੀ ਜਨਾਨੀਆਂ ਸ਼ਾਮਲ ਹਨ, ਵਿਚ ਇੰਨੇ ਭੱਦੇ ਤੇ ਗੰਦੇ ਸ਼ਬਦ ਲਿਖ ਕੇ ਪਾਰਟੀ ਦੇ ਅਕਸ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਨੇਤਾ ਮਾਮਲੇ ਦੀ ਜਾਂਚ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News