ਪੰਜਾਬ ਰਿਜ਼ਲਟ Live : ਬੱਸੀ ਪਠਾਣਾਂ ਤੋਂ ''ਆਪ'' ਦੇ ਰੁਪਿੰਦਰ ਸਿੰਘ ਨੇ ਮਾਰੀ ਬਾਜ਼ੀ
Thursday, Mar 10, 2022 - 06:47 PM (IST)
ਬੱਸੀ ਪਠਾਣਾਂ : ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੁਪਿੰਦਰ ਸਿੰਘ 53741 ਵੋਟਾਂ ਨਾਲ ਸੀਟ ਜਿੱਤ ਚੁੱਕੇ ਹਨ। ਇਸ ਸੀਟ ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀ. ਪੀ. ਨੂੰ 16112, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਰਮ ਸਿੰਘ ਨੂੰ 10892, ਜਦਕਿ ਬਸਪਾ ਦੇ ਉਮੀਦਵਾਰ ਸ਼ਿਵ ਕੁਮਾਰ ਕਲਿਆਣ ਨੂੰ 7830 ਵੋਟਾਂ ਮਿਲੀਆਂ। ਹਲਕੇ 'ਚ ਕੁੱਲ 01 ਲੱਖ 12 ਹਜ਼ਾਰ 144 ਵੋਟਾਂ ਪਈਆਂ।
ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਮੋਗਾ ਤੋਂ ਮਾਲਵਿਕਾ ਸੂਦ ਹਾਰੀ, 'ਆਪ' ਉਮੀਦਵਾਰ ਡਾ. ਅਮਨਦੀਪ ਨੇ ਮਾਰੀ ਬਾਜ਼ੀ
ਬੱਸੀ ਪਠਾਣਾਂ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹਲਕਾ ਹੈ। 2008 ’ਚ ਹੋਈ ਨਵੀਂ ਹੱਦਬੰਦੀ ’ਚ ਬੱਸੀ ਪਠਾਣਾਂ ਨਵਾਂ ਵਿਧਾਨ ਸਭਾ ਹਲਕਾ ਬਣਿਆ ਸੀ ਅਤੇ 2012 ’ਚ ਪਹਿਲੀ ਵਾਰ ਇਸ ਸੀਟ ਤੋਂ ਚੋਣਾਂ ਹੋਈਆਂ ਸਨ। ਪਹਿਲਾਂ ਸਰਹਿੰਦ ਵਿਧਾਨ ਸਭਾ ਹਲਕਾ ਹੁੰਦਾ ਸੀ, ਜਿਸ ਨੂੰ 2008 ’ਚ ਤੋੜ ਕੇ ਬੱਸੀ ਪਠਾਣਾਂ ਅਤੇ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਹੋਂਦ ’ਚ ਆਏ ਸਨ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ’ਚ ਇਕ ਵਾਰ ਅਕਾਲੀ ਦਲ ਤੇ ਇਕ ਵਾਰ ਕਾਂਗਰਸ ਦੇ ਖਾਤੇ ਇਹ ਸੀਟ ਰਹੀ। ਇਸ ਵਾਰ ਇਸ ਸੀਟ ’ਤੇ ਮੁੱਖ ਮੰਤਰੀ ਚੰਨੀ ਦੇ ਭਰਾ ਵੀ ਕਾਂਗਰਸ ਵੱਲੋਂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ, ਜਿਸ ਕਰਕੇ ਡਾ. ਮਨੋਹਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਫਿਰੋਜ਼ਪੁਰ ਦਿਹਾਤੀ ਤੋਂ 'ਆਪ' ਉਮੀਦਵਾਰ ਰਜਨੀਸ਼ ਦਹੀਆ ਦੀ ਵੱਡੀ ਜਿੱਤ
ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਬੱਸੀ ਪਠਾਣਾਂ ਤੋਂ ਬਸਪਾ ਵੱਲੋਂ ਸ਼ਿਵ ਕੁਮਾਰ ਕਲਿਆਣ, ਆਮ ਆਦਮੀ ਪਾਰਟੀ ਵਲੋਂ ਰੁਪਿੰਦਰ ਹੈਪੀ, ਸੰਯੁਕਤ ਸਮਾਜ ਮੋਰਚਾ ਵਲੋਂ ਡਾ. ਅਮਰਦੀਪ ਕੌਰ, ਕਾਂਗਰਸ ਵਲੋਂ ਗੁਰਪ੍ਰੀਤ ਸਿੰਘ ਜੀ. ਪੀ. ਤੇ ਪੰਜਾਬ ਲੋਕ ਕਾਂਗਰਸ ਵਲੋਂ ਡਾ. ਦੀਪਕ ਜੋਤੀ ਚੋਣ ਮੈਦਾਨ 'ਚ ਸਨ।