ਮਜੀਠੀਆ ''ਤੇ ''ਆਪ'' ਦਾ ਪਲਟਵਾਰ, ਕਿਹਾ - "ਰਾਕੇਸ਼ ਚੌਧਰੀ ਨੂੰ ਪ੍ਰੋਟੈਕਸ਼ਨ ਦਿੰਦਾ ਸੀ ''ਅਕਾਲੀ ਪਰਿਵਾਰ''"

Friday, Feb 17, 2023 - 04:39 AM (IST)

ਮਜੀਠੀਆ ''ਤੇ ''ਆਪ'' ਦਾ ਪਲਟਵਾਰ, ਕਿਹਾ - "ਰਾਕੇਸ਼ ਚੌਧਰੀ ਨੂੰ ਪ੍ਰੋਟੈਕਸ਼ਨ ਦਿੰਦਾ ਸੀ ''ਅਕਾਲੀ ਪਰਿਵਾਰ''"

ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ 'ਤੇ ਲਗਾਏ ਦੋਸ਼ਾਂ 'ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਇਨ੍ਹਾਂ ਨੂੰ ਬੇਤੁੱਕੇ ਅਤੇ ਬੇਬੁਨਿਆਦ ਕਰਾਰ ਦਿੱਤਾ ਅਤੇ ਕਿਹਾ ਕਿ 'ਆਪ' ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਮਾਫੀਆ ਖ਼ਿਲਾਫ਼ ਕਿਤੇ ਜ਼ਿਆਦਾ ਸਖ਼ਤ ਹੈ ਅਤੇ ਇਸ ਦਾ ਹੀ ਨਤੀਜਾ ਹੈ ਕਿ ਹੁਣ ਤੱਕ ਮਾਈਨਿੰਗ ਮਾਫੀਆ ਖਿਲਾਫ 84 ਐੱਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਧੀ ਨੂੰ ਫ਼ੋਨ 'ਤੇ ਗੱਲ ਕਰਨ ਤੋਂ ਰੋਕਿਆ, ਅੱਗਿਓਂ ਸਿਰਫ਼ਿਰੇ ਦੋਸਤ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼

ਪਾਰਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ‘ਆਪ’ ਦੇ ਬੁਲਾਰੇ ਨੀਲ ਗਰਗ ਨੇ ‘ਆਪ’ ਸਰਕਾਰ ਦੌਰਾਨ ਪੰਜਾਬ ਵਿੱਚ ਮਾਈਨਿੰਗ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਰਾਕੇਸ਼ ਚੌਧਰੀ ਨੂੰ ਮਾਈਨਿੰਗ ਦਾ ਠੇਕਾ ਪਿਛਲੀਆਂ ਸਰਕਾਰਾਂ ਵੱਲੋਂ  ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ ਉਹ ਠੇਕਾ ਰੱਦ ਕਰ ਦਿੱਤਾ ਸੀ ਪਰ ਰਾਕੇਸ਼ ਚੌਧਰੀ ਨੇ ਆਪਣਾ ਠੇਕਾ ਰੱਦ ਕਰਨ ਵਿਰੁੱਧ ਹਾਈਕੋਰਟ ਤੋਂ ਸਟੇਅ ਲੈ ਲਈ।

ਇਹ ਖ਼ਬਰ ਵੀ ਪੜ੍ਹੋ - ਯੱਗ ਸਮਾਰੋਹ ਦੌਰਾਨ ਭੜਕੇ ਹਾਥੀ ਨੇ ਪਾਈਆਂ ਭਾਜੜਾਂ, 4 ਸਾਲਾ ਬੱਚੇ ਸਣੇ 3 ਸ਼ਰਧਾਲੂਆਂ ਦੀ ਮੌਤ

ਮਜੀਠੀਆ 'ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਗਰਗ ਨੇ ਕਿਹਾ ਕਿ 'ਆਪ' ਜਲਦ ਹੀ ਨਵੀਂ ਮਾਈਨਿੰਗ ਨੀਤੀ ਪੇਸ਼ ਕਰੇਗੀ। ਮਾਈਨਿੰਗ ਮਾਫੀਆ ਨਾਲ ਅਕਾਲੀ-ਕਾਂਗਰਸ ਪਾਰਟੀਆਂ ਦੇ ਗਠਜੋੜ 'ਤੇ ਸਵਾਲ ਕਰਦਿਆਂ ਗਰਗ ਨੇ ਕਿਹਾ ਕਿ ਇਹ ਜਵਾਬ ਦੇਣ ਕੇ ਇਨ੍ਹਾਂ ਨੇ ਕਿਉਂ ਮਾਫੀਆ ਦੇ ਪੈਰ ਪੰਜਾਬ ਵਿਚ ਜੰਮਣ ਦਿੱਤੇ‌।

ਇਹ ਖ਼ਬਰ ਵੀ ਪੜ੍ਹੋ - ਦੇਰ ਰਾਤ ਅਸਾਮ 'ਚ ਲੱਗੀ ਭਿਆਨਕ ਅੱਗ, 150 ਦੁਕਾਨਾਂ ਹੋਈਆਂ ਸੜ ਕੇ ਸੁਆਹ

ਉਨ੍ਹਾਂ ਅੱਗੇ ਕਿਹਾ ਕਿ ਰਾਕੇਸ਼ ਚੌਧਰੀ ਦੇ ਠੇਕੇ ਨੂੰ ਜਾਰੀ ਰੱਖਣ ਦਾ ਹੁਕਮ ਮਾਣਯੋਗ ਅਦਾਲਤ ਦਾ ਸੀ ਅਤੇ ਨਾਲ ਹੀ ਅਦਾਲਤ ਨੇ ਅਕਤੂਬਰ 2022 ਨੂੰ ਉਨ੍ਹਾਂ ਨੂੰ 6 ਕਰੋੜ ਰੁਪਏ ਵਿਭਾਗ ਕੋਲ ਜਮ੍ਹਾਂ ਕਰਵਾਉਣ ਦਾ ਹੁਕਮ ਵੀ ਦਿੱਤਾ। ਜਿਸ ਨੂੰ ਪਿਛਲੀ ਸਰਕਾਰ ਨੇ ਮੁਆਫ਼ ਕਰ ਦਿੱਤਾ ਸੀ। ਗਰਗ ਨੇ ਦੋਸ਼ ਲਗਾਇਆ ਕਿ 'ਅਕਾਲੀ ਪਰਿਵਾਰ' ਰਾਕੇਸ਼ ਨੂੰ ਪ੍ਰੋਟੈਕਸ਼ਨ ਦਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੂਲ ਦੇ ਨੀਲ ਮੋਹਨ ਹੋਣਗੇ YouTube ਦੇ ਨਵੇਂ CEO, ਸੁਜ਼ਾਨ ਵੋਜਸਕੀ ਨੇ ਦਿੱਤਾ ਅਸਤੀਫ਼ਾ

ਮਾਈਨਿੰਗ ਮਾਫੀਆ ਦੇ ਖਾਤਮੇ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਗਰਗ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਪੰਜਾਬ ਦੇ ਲੋਕਾਂ ਦੀ ਲੁੱਟ ਬਰਦਾਸ਼ਤ ਨਹੀਂ ਕਰੇਗੀ ਅਤੇ ਸੂਬੇ 'ਚ ਰੇਤਾ-ਬੱਜਰੀ ਸਸਤੇ ਰੇਟਾਂ 'ਤੇ ਮੁਹੱਈਆ ਕਰਵਾਏਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News