ਖਹਿਰਾ, ਫੂਲਕਾ ਤੇ ਮਾ. ਬਲਦੇਵ ਸਿੰਘ ਵਰਗੇ ਵਿਧਾਇਕਾਂ ਕਾਰਨ ''ਆਪ'' ਲੋਕਾਂ ਦੇ ਦਿਲਾਂ ''ਚੋਂ ਉੱਤਰੀ

Sunday, Feb 24, 2019 - 09:47 AM (IST)

ਖਹਿਰਾ, ਫੂਲਕਾ ਤੇ ਮਾ. ਬਲਦੇਵ ਸਿੰਘ ਵਰਗੇ ਵਿਧਾਇਕਾਂ ਕਾਰਨ ''ਆਪ'' ਲੋਕਾਂ ਦੇ ਦਿਲਾਂ ''ਚੋਂ ਉੱਤਰੀ

ਜਲੰਧਰ (ਬੁਲੰਦ)—ਆਮ ਆਦਮੀ ਪਾਰਟੀ ਨੂੰ ਸਾਲ 2014 ਵਿਚ ਜਿਸ ਤਰ੍ਹਾਂ ਪੰਜਾਬ ਦੇ  ਲੋਕਾਂ ਨੇ ਸਿਰ ਅੱਖਾਂ 'ਤੇ ਬਿਠਾ ਕੇ ਦੇਸ਼ ਭਰ ਵਿਚ ਅਸਫਲ ਰਹਿਣ ਦੇ ਬਾਵਜੂਦ ਪੰਜਾਬ ਤੋਂ 4  ਸੰਸਦ ਮੈਂਬਰ ਦਿੱਤੇ ਸਨ ਉਸਨੂੰ ਪਾਰਟੀ ਦੀ ਹਾਈਕਮਾਨ ਸੰਭਾਲ ਨਹੀਂ ਸਕੀ ਤੇ ਸਿਆਸੀ  ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ  ਝੋਲੀ  ਵਿਚ  ਪੰਜਾਬ ਵਿਚ ਜੇਕਰ ਇਕ ਸੀਟ ਵੀ ਪੈ ਜਾਵੇ ਤਾਂ ਗਨੀਮਤ ਹੋਵੇਗੀ। ਜਾਣਕਾਰ ਦੱਸਦੇ ਹਨ ਕਿ  ਜੇਕਰ ਚਾਰੇ ਸੰਸਦ ਮੈਂਬਰਾਂ ਦੀ ਨਾਰਾਜ਼ਗੀ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ  ਚੋਣਾਂ ਵਿਚ ਆਮ ਆਦਮੀ ਪਾਰਟੀ  ਦਾ ਗਰਾਫ ਡਾਊਨ ਹੋਇਆ ਸੀ ਉਸ ਤੋਂ ਵੀ ਪਾਰਟੀ ਨੇ ਕੋਈ ਸਬਕ  ਨਹੀਂ ਲਿਆ ਤੇ ਆਪਣੇ ਵਿਧਾਇਕਾਂ ਦੀ ਨਾਰਾਜ਼ਗੀ ਵੀ ਮੁੱਲ ਲਈ। ਇਥੋਂ ਤੱਕ ਕਿ ਵਿਧਾਨ ਸਭਾ  ਵਿਚ ਬੈਠੇ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਅਸਤੀਫੇ ਦਿੱਤੇ ਤੇ ਅੱਧਾ ਦਰਜਨ ਦੇ ਕਰੀਬ 'ਆਪ' ਦੇ ਹੋ ਕੇ ਵੀ 'ਆਪ' ਦੇ ਨਹੀਂ ਰਹੇ। ਅਜਿਹੇ ਵਿਚ  ਪਾਰਟੀ ਲਈ ਲੋਕ ਸਭਾ ਚੋਣਾਂ ਵਿਚ  ਜਨਤਾ ਵਿਚ ਜਾ ਕੇ ਉਨ੍ਹਾਂ ਕੋਲੋਂ ਵੋਟ ਮੰਗਣਾ ਬੇਹੱਦ ਔਖਾ ਹੋ ਗਿਆ ਹੈ। 

ਐੱਨ. ਆਰ. ਆਈਜ਼ ਨੇ ਵੀ ਖਿੱਚਿਆ ਹੱਥ, ਫੰਡ ਦੇ ਪਏ ਲਾਲੇ
ਉਧਰ  ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਬੈਠੇ  ਪੰਜਾਬੀ ਐੈੱਨ. ਆਰ. ਆਈਜ਼ ਨੇ ਕਰੋੜਾਂ ਡਾਲਰ ਪਾਰਟੀ ਫੰਡ ਦੇ ਤੌਰ 'ਤੇ ਭੇਜੇ ਸਨ ਪਰ ਜਿਸ  ਤਰ੍ਹਾਂ ਆਮ ਆਦਮੀ ਪਾਰਟੀ ਦੇ ਹਾਈਕਮਾਨ ਦੇ ਆਗੂਆਂ ਨੇ ਪੰਜਾਬੀਆਂ ਦਾ ਮਜ਼ਾਕ ਬਣਾਇਆ ਤੇ  ਉਨ੍ਹਾਂ ਨੂੰ  ਸਿਰਫ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਸਮਝਿਆ ਇਸ ਨਾਲ ਪੰਜਾਬੀ ਐੈੱਨ. ਆਰ. ਆਈਜ਼ ਭਾਈਚਾਰੇ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਪ੍ਰਵਾਸੀ ਪੰਜਾਬੀ ਭਾਈਚਾਰੇ  ਦੇ ਸੂਤਰਾਂ ਦੀ ਮੰਨੀਏ ਤਾਂ ਅਗਲੀਆਂ ਚੋਣਾਂ ਵਿਚ ਐੈੱਨ. ਆਰ. ਆਈਜ਼ ਵਲੋਂ ਕੋਈ ਫੰਡ ਨਾ  ਦੇਣ ਦਾ ਫੈਸਲਾ ਲਿਆ ਗਿਆ ਹੈ। ਅਜਿਹੇ ਵਿਚ ਪਾਰਟੀ ਲਈ ਪੰਜਾਬ ਵਿਚ ਲੋਕਾਂ ਕੋਲੋਂ ਵੋਟ  ਲੈਣਾ ਹੀ ਮੁਸ਼ਕਲ ਨਹੀਂ ਹੋਵੇਗਾ ਸਗੋਂ ਚੋਣਾਂ ਲਈ ਪੈਸਾ ਇਕੱਠਾ ਕਰਨਾ ਵੀ ਬੇਹੱਦ ਔਖਾ ਹੋਵੇਗਾ।


author

Shyna

Content Editor

Related News