‘ਆਪ’ ਦੀ ਚੜ੍ਹਤ ਤੋਂ ਬੋਖਲਾਏ ਅਕਾਲੀ ਚੱਲ ਰਹੇ ਕੋਝੀਆਂ ਚਾਲਾਂ : ‘ਆਪ’ ਆਗੂ

Tuesday, Dec 28, 2021 - 11:02 AM (IST)

ਅੰਮ੍ਰਿਤਸਰ (ਅਨਜਾਣ) - ‘ਆਪ’ ਦੀ ਚੜ੍ਹਤ ਤੋਂ ਸ਼੍ਰੋਮਣੀ ਅਕਾਲੀ ਦਲ ਵਾਲੇ ਬੌਖਲਾਹਟ ਵਿੱਚ ਹਨ, ਕਿਉਂਕਿ ਚੰਡੀਗੜ੍ਹ ਵਿਖੇ ਆਪ ਦੇ ਹੱਕ ਵਿੱਚ ਆਏ ਚੋਣ ਨਤੀਜਿਆਂ ਨੇ ਤਾਂ ਅਕਾਲੀ-ਕਾਂਗਰਸੀ ਤੇ ਭਾਜਪਾਈਆਂਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਇਹੀ ਕਾਰਣ ਹੈ ਜੋ ‘ਆਪ’ ਦੇ ਹਲਕਾ ਦੱਖਣੀ ਅੰਮ੍ਰਿਤਸਰ ਤੋਂ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜਰ ਦੇ ਡੋਰ-ਟੂ-ਡੋਰ ਪ੍ਰਚਾਰ ਵਿੱਚ ਅਕਾਲੀਆਂ ਨੇ ਸ਼ਰਾਰਤੀ ਅਨਸਰਾਂ ਨੂੰ ਅੱਗੇ ਲਗਾ ਕੇ ਪ੍ਰਚਾਰ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ

ਇਸ ਘਟਨਾ ਦੀ ਸਖ਼ਤ ਨਿੰਦਿਆ ਕਰਦਿਆਂ ‘ਆਪ’ ਆਗੂਆਂ ਜਸਪ੍ਰੀਤ ਸਿੰਘ, ਭਗਵੰਤ ਸਿੰਘ, ਨਰਿੰਦਰ ਮਰਵਾਹਾ, ਮਨਿੰਦਰਪਾਲ ਸਿੰਘ ਆਦਿ ਆਗੂਆਂ ਨੇ ਅਕਾਲੀ ਦਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੂੰ ਅਜਿਹੀਆਂ ਕੋਝੀਆਂ ਸ਼ਰਾਰਤਾਂ ਕਰਕੇ ਪੰਜਾਬੀਆਂ ਨੇ ਸਿਰੇ ਤੋਂ ਨਕਾਰਿਆ ਸੀ ਅਤੇ ਹੁਣ ਅਜਿਹੀਆਂ ਹਰਕਤਾਂ ਕਰਕੇ ਇਨ੍ਹਾਂ ਨੂੰ ਪੰਜਾਬ ਵਾਸੀਆਂ ਨੇ ਮੂੰਹ ਨਹੀਂ ਲਾਉਣਾ। ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਦੀ ਮਦਦ ਕਰਕੇ ਵਾਰ-ਵਾਰ ਚਿਰਾਰਨਾ ਨਹੀਂ ਚਾਹੀਦਾ, ਕਿਉਂਕਿ ਉਸਦੇ ਮਾਣ-ਸਨਮਾਨ ਨੂੰ ਠੇਸ ਪਹੁੰਚਦੀ ਹੈ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਅਕਾਲੀ ਕੋਰੋਨਾ ਸੰਕਟ ਕਾਲ ਦੌਰਾਨ ਗੁਰਦੁਆਰਿਆਂ ਦਾ ਰਾਸ਼ਨ ਵੰਡ ਕੇ ਢੰਡੋਰਾ ਪਿੱਟ ਕੇ ਗਰੀਬਾਂ ਦਾ ਮਜ਼ਾਕ ਉਡਾ ਰਹੇ ਨੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸ਼ਰਾਰਤੀ ਅਨਸਰਾਂ ਨੂੰ ਅੱਗੇ ਲਗਾ ਕੇ ਜੋ ਪ੍ਰਚਾਰ ਵਿੱਚ ਵਿਘਣ ਪਾਉਣਾ ਚਾਹਿਆ, ਉਹ ਬਹੁਤ ਹੀ ਘਟੀਆ ਦਰਜੇ ਦੀ ਸਿਆਸਤ ਹੈ। ਜੇਕਰ ਉਨ੍ਹਾਂ ’ਚ ਦਮ ਹੈ ਤਾਂ ਉਹ ਜਨਤਾ ਦੇ ਭਲੇ ਲਈ ਕੋਈ ਕੰਮ ਕਰਕੇ ਉਨ੍ਹਾਂ ਦਾ ਦਿਲ ਜਿੱਤਣ। ਉਨ੍ਹਾਂ ਕਿਹਾ ਕਿ ਇਸਦਾ ਜਵਾਬ ਬਹੁਤ ਜਲਦ ਪੰਜਾਬ ਵਾਸੀ ਆਉਂਦੀਆਂ ਚੋਣਾਂ ‘ਚ ਦੇਣ ਵਾਲੇ ਨੇ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?


rajwinder kaur

Content Editor

Related News