ਦਿੱਲੀ ਗੁਰਦੁਆਰਾ ਚੋਣਾਂ ਨਹੀਂ ਲੜੇਗੀ ''ਆਮ ਆਦਮੀ ਪਾਰਟੀ''

02/16/2017 9:55:17 AM

ਨਵੀਂ ਦਿੱਲੀ/ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ''ਚ ਵਿਗੜਦੇ ਹਾਲਾਤ ਨੂੰ ਦੇਖਦਿਆਂ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਖੁਦ ਨੂੰ ਗੁਰਦੁਆਰਾ ਚੋਣਾਂ ਤੋਂ ਵੱਖਰਾ ਕਰ ਲਿਆ। ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਸਿੱਧੇ ਜਾਂ ਅਸਿੱਧੇ ਕਿਸੇ ਵੀ ਢੰਗ ਨਾਲ ਚੋਣਾਂ ਨਹੀਂ ਲੜੇਗੀ। ਆਮ ਆਦਮੀ ਪਾਰਟੀ ਇਕ ਧਰਮ ਨਿਰਪੱਖ ਪਾਰਟੀ ਹੈ। ਪਾਰਟੀ ਸਿਆਸਤ ਵਿਚ ਸਭ ਨਾਗਿਰਕਾਂ ਦੀ ਬਿਨਾਂ ਕਿਸੇ ਵਿਤਕਰੇ ਦੇ ਮਦਦ ਲਈ ਆਈ ਹੈ। ਪਾਰਟੀ ਸਭ ਧਰਮਾਂ ਵਿਚ ਭਰੋਸਾ ਰੱਖਦੀ ਹੈ ਅਤੇ ਸਭ ਦਾ ਸਤਿਕਾਰ ਕਰਦੀ ਹੈ। ਸਿੱਖ ਭਾਈਚਾਰਾ ਸਮਝਦਾਰ ਹੈ ਅਤੇ ਉਸ ਨੂੰ ਪਤਾ ਹੈ ਕਿ ਕਮੇਟੀ ਨੂੰ ਕਿਸ ਨੂੰ ਸੰਭਾਲਣਾ ਚਾਹੀਦਾ ਹੈ?

Babita Marhas

News Editor

Related News