ਪੰਜਾਬ ''ਚ ''ਆਪ'' ਨੂੰ ਵੱਡਾ ਸਮਰਥਨ, ਅਕਾਲੀ ਦਲ ਛੱਡ ਕਈ ਆਗੂਆਂ ਨੇ ਫੜ੍ਹਿਆ ਝਾੜੂ

Monday, Jan 04, 2021 - 04:05 PM (IST)

ਪੰਜਾਬ ''ਚ ''ਆਪ'' ਨੂੰ ਵੱਡਾ ਸਮਰਥਨ, ਅਕਾਲੀ ਦਲ ਛੱਡ ਕਈ ਆਗੂਆਂ ਨੇ ਫੜ੍ਹਿਆ ਝਾੜੂ

ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕਈ ਸੀਨੀਅਰ ਆਗੂ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਪਾਰਟੀ 'ਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਤੇ PR ਲਈ ਅਪਲਾਈ ਕਰਨ ਵਾਲੇ ਲੋਕ ਸਾਵਧਾਨ! ਜ਼ਰੂਰ ਪੜ੍ਹੋ ਇਹ ਖ਼ਬਰ

ਸ਼੍ਰੋਮਣੀ ਅਕਾਲੀ ਯੂਥ ਵਿੰਗ ਦੇ ਸਾਬਕਾ ਮਾਲਵਾ ਜ਼ੋਨ ਪ੍ਰਧਾਨ ਤਰਸੇਮ ਭਿੰਡਰ ਸਾਬਕਾ ਕੌਂਸਲਰ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ 'ਆਪ' 'ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁਰਾਣੇ ਸਾਥੀ ਸੁਰਿੰਦਰ ਗਰੇਵਾਲ ਸਮੇਤ ਕਈ ਹੋਰ ਆਗੂਆਂ ਨੇ ਵੀ ਝਾੜੂ ਫੜ੍ਹ ਲਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬਗਾਵਤ ਦੇ ਡਰੋਂ 'ਭਾਜਪਾ' ਨੇ ਨਹੀਂ ਖੋਲ੍ਹੇ ਪੱਤੇ, ਮੇਅਰ ਚੋਣਾਂ ਦੀ ਨਾਮਜ਼ਦਗੀ ਦਾ ਅੱਜ ਆਖ਼ਰੀ ਦਿਨ

ਇਸ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਦੇ ਕਈ ਆਗੂ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਇਸ ਮੌਕੇ ਪਾਰਟੀ ਪ੍ਰਭਾਰੀ ਜਰਨੈਲ ਸਿੰਘ, ਵਿਧਾਇਕਾ ਬਲਜਿੰਦਰ ਕੌਰ ਅਤੇ ਹਰਪਾਲ ਚੀਮਾ ਮੌਜੂਦ ਸਨ, ਜਿਨ੍ਹਾਂ 'ਨੇ ਪਾਰਟੀ 'ਚ ਸ਼ਾਮਲ ਹੋਣ 'ਤੇ ਉਕਤ ਆਗੂਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਭਿੰਡਰ ਤੇ ਗਰੇਵਾਲ ਅੱਜ ਫੜ੍ਹਨਗੇ 'ਆਪ' ਦਾ ਪੱਲਾ

ਤਰਸੇਮ ਸਿੰਘ ਭਿੰਡਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਨੇ 25 ਸਾਲ ਤੱਕ ਅਕਾਲੀ ਦਲ ਦੀ ਸੇਵਾ ਕੀਤੀ ਹੈ ਪਰ ਦਿੱਲੀ 'ਚ ਕਿਸਾਨਾਂ ਦਾ ਦਰਦ ਦੇਖ ਕੇ ਉਨ੍ਹਾਂ ਨੂੰ ਪਾਰਟੀ 'ਚ ਕਮੀ ਲੱਗੀ ਕਿਉਂਕਿ ਪਾਰਟੀ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਪਾਰਟੀ ਦਾ ਪੱਲਾ ਫੜ੍ਹਿਆ ਹੈ।
ਨੋਟ : ਅਕਾਲੀ ਆਗੂਆਂ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਬਾਰੇ ਦਿਓ ਰਾਏ


author

Babita

Content Editor

Related News