ਪੰਜਾਬ ''ਚ 1 ਲੱਖ ਵਾਲੰਟੀਅਰ ਉਤਾਰੇਗੀ ''ਆਪ
Wednesday, Apr 17, 2019 - 03:16 PM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ 'ਚ ਘਰ-ਘਰ ਦਸਤਕ ਦੇਣ ਜਾ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ 1 ਲੱਖ ਵਾਲੰਟੀਅਰਜ਼ ਨੂੰ ਮੈਦਾਨ 'ਚ ਉਤਾਰੇਗੀ। ਇਸ ਪੂਰੀ ਰਣਨੀਤੀ ਸਬੰਧੀ ਦੱਸਦਿਆਂ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਵਾਲੰਟੀਅਰਜ਼ ਨੂੰ ਉਤਾਰਨ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਡੋਰ-ਟੂ-ਡੋਰ ਆਮ ਆਦਮੀ ਪਾਰਟੀ ਦਾ ਸਭ ਤੋਂ ਮਜ਼ਬੂਤ ਚੋਣ ਹਥਿਆਰ ਹੈ। ਇਸ ਮੁਹਿੰਮ ਦੀ ਸਭ ਤੋਂ ਖਾਸ ਗੱਲ ਇਹ ਹੁੰਦੀ ਹੈ ਕਿ ਵੋਟਰਾਂ ਕੋਲ ਜਾ ਕੇ ਵਾਲੰਟੀਅਰਜ਼ ਆਪਣੀ ਗੱਲ ਰੱਖਦੇ ਹਨ ਅਤੇ ਉਨ੍ਹਾਂ ਦੇ ਦੁੱਖ-ਦਰਦ ਵੀ ਸੁਣਦੇ ਹਨ।