''ਆਪ'' ਨੇ ਸੰਗਠਨਾਤਮਕ ਢਾਂਚੇ ''ਚ ਕੁੱਝ ਆਗੂਆਂ ਦੀਆਂ ਜ਼ਿੰਮੇਵਾਰੀਆਂ ਵਧਾਈਆਂ
Monday, Jan 28, 2019 - 09:34 AM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੰਗਠਨਾਤਮਕ ਢਾਂਚੇ 'ਚ ਕੁਝ ਆਗੂਆਂ ਦੀਆਂ ਜ਼ਿੰਮੇਵਾਰੀਆਂ ਵਧਾਈਆਂ ਹਨ। ਜਾਰੀ ਬਿਆਨ ਰਾਹੀਂ ਸੂਬਾ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਸੁਖਬੀਰ ਸਿੰਘ ਮਾਇਸਰ ਖਾਨਾ ਨੂੰ ਵਿਧਾਨ ਸਭਾ ਹਲਕਾ ਮੌੜ ਦੇ ਸਹਿ-ਪ੍ਰਧਾਨ ਤੋਂ ਹਲਕਾ ਪ੍ਰਧਾਨ, ਅਜਾਇਬ ਸਿੰਘ ਹਮੀਰਗੜ੍ਹ ਨੂੰ ਹਲਕਾ ਪ੍ਰਧਾਨ ਰਾਮਪੁਰਾਫੂਲ, ਜੀਵਨਜੋਤ ਕੌਰ ਨੂੰ ਹਲਕਾ ਸਹਿ-ਪ੍ਰਧਾਨ ਅੰਮ੍ਰਿਤਸਰ (ਨਾਰਥ) ਦਵਿੰਦਰ ਸਿੰਘ ਨੂੰ ਹਲਕਾ ਪ੍ਰਧਾਨ ਸ਼ੁਤਰਾਣਾ ਅਤੇ ਡਾ. ਸੰਜੀਵ ਗੌਤਮ ਅਤੇ ਸੂਬੇਦਾਰ ਹਰਵਿੰਦਰ ਸਿੰਘ ਢਾਂਹਾ ਨੂੰ ਵਿਧਾਨ ਸਭਾ ਹਲਕਾ ਸਹਿ-ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਨਿਯੁਕਤ ਕੀਤਾ ਗਿਆ ਹੈ, ਜਦਕਿ ਹਲਕਾ ਸ੍ਰੀ ਅਨੰਦਪੁਰ ਤੋਂ ਪਹਿਲਾਂ ਸਹਿ-ਪ੍ਰਧਾਨ ਨਿਯੁਕਤ ਕੀਤੇ ਮਾਸਟਰ ਹਰਦਿਆਲ ਸਿੰਘ ਜ਼ਿਲਾ ਪ੍ਰਧਾਨ ਰੂਪਨਗਰ ਦੀ ਜ਼ਿੰਮੇਵਾਰੀ ਹੀ ਨਿਭਾਉਂਦੇ ਰਹਿਣਗੇ।