ਅਧਿਆਪਕ ਆਗੂਆਂ ਦੀ ਬਰਖ਼ਾਸਤਗੀ ਵਾਪਸ ਲਵੇ ਸਰਕਾਰ : ''ਆਪ''

Wednesday, Jan 16, 2019 - 10:30 AM (IST)

ਅਧਿਆਪਕ ਆਗੂਆਂ ਦੀ ਬਰਖ਼ਾਸਤਗੀ ਵਾਪਸ ਲਵੇ ਸਰਕਾਰ : ''ਆਪ''

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕ ਆਗੂਆਂ ਨੂੰ ਬਰਖ਼ਾਸਤ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। 'ਆਪ' ਨੇ ਕੈਪਟਨ ਸਰਕਾਰ ਕੋਲੋਂ ਆਪਣੇ ਇਸ ਤਾਨਾਸ਼ਾਹੀ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਪਾਰਟੀ ਹੈੱਡਕੁਆਰਟਰ ਵਲੋਂ ਜਾਰੀ ਬਿਆਨ 'ਚ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਅਧਿਆਪਕ ਆਗੂ ਹਰਦੀਪ ਸਿੰਘ ਟੋਡਰਪੁਰ ਅਤੇ ਉਨ੍ਹਾਂ ਦੇ 4 ਹੋਰ ਅਧਿਆਪਕ ਸਾਥੀਆਂ ਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਪੂਰੀ ਤਰ੍ਹਾਂ ਗੈਰ ਲੋਕਤੰਤਰਿਕ ਅਤੇ ਤਾਨਾਸ਼ਾਹੀ ਹੈ।


author

Babita

Content Editor

Related News