ਸੇਵਾ ਸਿੰਘ ਸੇਖਵਾਂ ਨੂੰ ‘ਆਪ’ ’ਚ ਸ਼ਾਮਲ ਕਰਵਾਉਣ ਲਈ ਪੰਜਾਬ ਪੁੱਜੇ ਕੇਜਰੀਵਾਲ ਦਾ ਜ਼ਬਰਦਸਤ ਵਿਰੋਧ

Thursday, Aug 26, 2021 - 06:29 PM (IST)

ਸੇਵਾ ਸਿੰਘ ਸੇਖਵਾਂ ਨੂੰ ‘ਆਪ’ ’ਚ ਸ਼ਾਮਲ ਕਰਵਾਉਣ ਲਈ ਪੰਜਾਬ ਪੁੱਜੇ ਕੇਜਰੀਵਾਲ ਦਾ ਜ਼ਬਰਦਸਤ ਵਿਰੋਧ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸੇਵਾ ਸਿੰਘ ਸੇਖਵਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਨ ਲਈ ਪੰਜਾਬ ਪਹੁੰਚੇ ਕੇਜਰੀਵਾਲ ਦਾ ਜ਼ਬਰਦਸਤ ਵਿਰੋਧ ਹੋਇਆ। ਇਸ ਮੌਕੇ ਧਾਰਵਾਲੀ ਨਗਰ ਵਿਖੇ ਮਸੀਹ ਭਾਈਚਾਰੇ ਤੇ ਸਥਾਨਕ ਲੋਕਾਂ ਵਲੋਂ ਹੱਥਾਂ ’ਚ ਬੈਨਰ ਫੜ੍ਹੇ ਹੋਏ ਸਨ, ਜਿਨ੍ਹਾਂ ’ਤੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਿਖੇ ਹੋਏ ਸਨ। ਇਨ੍ਹਾਂ ਪੋਸਟਰਾਂ ’ਤੇ ਲਿਖਿਆ ਹੋਇਆ ਸੀ ਕਿ ਦਿੱਲੀ ’ਚ ਚਰਚ ਤੋੜਨ ’ਤੇ ਕੇਜਰੀਵਾਲ ਜਨਤਕ ਤੌਰ ’ਤੇ ਮੁਆਫੀ ਮੰਗਣ। ਇਸ ਤੋਂ ਇਲਾਵਾ ਸਤਲੁਜ, ਯਮੁਨਾ ਲਿੰਕ ਦੇ ਜ਼ਰੀਏ ਪੰਜਾਬ ਦੇ ਪਾਣੀ ਦਿੱਲੀ ਨੂੰ ਜਾਣ ਦੇ ਨਾਅਰੇ ਵੀ ਬੈਨਰਾਂ ’ਤੇ ਲਿਖੇ ਸਨ।  

ਇਹ ਵੀ ਪੜ੍ਹੋ : ਬਟਾਲਾ ਤੋ ਵੱਡੀ ਖ਼ਬਰ, ਦਿਨ ਚੜ੍ਹਦਿਆਂ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

PunjabKesari

ਦੱਸਣਯੋਗ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਪਿੰਡ ਸੇਖਵਾਂ ਆ ਕੇ ਸੇਵਾ ਸਿੰਘ ਸੇਖਵਾਂ ਨੂੰ ਆਪ ’ਚ ਸ਼ਾਮਲ ਕਰਨ ਲਈ ਆਏ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ। ਕੁੱਝ ਦਿਨ ਪਹਿਲਾਂ ਇਹ ਖ਼ਬਰ ਆਈ ਕਿ ਸੇਵਾ ਸਿੰਘ ਸੇਖਵਾਂ ਨੇ 'ਆਪ' ਦੇ ਸਹਿ-ਇੰਚਾਰਜ ਰਾਘਵ ਚੱਢਾ ਨਾਲ ਮੋਹਾਲੀ 'ਚ ਮੁਲਾਕਾਤ ਸੀ, ਉੱਥੇ ਹੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦਾ ਪ੍ਰੋਗਰਾਮ ਤੈਅ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਪਿੰਡ ਸੇਖਵਾਂ 'ਚ ਦੋਵੇਂ ਆਗੂਆਂ ਨੇ ਮੁਲਾਕਾਤ ਕੀਤੀ ਅਤੇ ਸੇਵਾ ਸਿੰਘ ਸੇਖਵਾਂ ਨੇ ਝਾੜੂ ਫੜ੍ਹ ਲਿਆ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਉਨ੍ਹਾਂ ਵਰਗੇ ਇਕ ਸਧਾਰਨ ਬੰਦੇ ਦੀ ਖ਼ਬਰ ਲੈਣ ਇੱਥੇ ਪਹੁੰਚੇ ਹਨ ਅਤੇ ਉਨ੍ਹਾਂ ਵਰਗਾ ਮਹਾਨ ਵਿਅਕਤੀ ਕੋਈ ਨਹੀਂ ਹੈ। ਇਸ ਮੌਕੇ ਅਕਾਲੀ ਦਲ ਨਾਲ ਰੋਸ ਪ੍ਰਗਟ ਕਰਦਿਆਂ ਸੇਖਵਾਂ ਨੇ ਕਿਹਾ ਕਿ ਸਾਡੀ ਤਿੰਨ ਪੀੜ੍ਹੀਆਂ ਦੀ ਸੇਵਾ ਹੋਣ ਦੇ ਬਾਵਜੂਦ ਇਕ ਵੀ ਅਕਾਲੀ ਦਲ ਦਾ ਇਕ ਵੀ ਸਾਥੀ ਉਨ੍ਹਾਂ ਦੀ ਖ਼ਬਰ ਲੈਣ ਨਹੀਂ ਆਇਆ।

ਇਹ ਵੀ ਪੜ੍ਹੋ :  ਫ਼ਿਰੋਜ਼ਪੁਰ: ਨਸ਼ੇ ਦੇ ਕਹਿਰ ਨੇ 18 ਸਾਲਾ ਨੌਜਵਾਨ ਦੀ ਲਈ ਜਾਨ,ਪਰਿਵਰ ਨੇ ਸਰਕਾਰ ’ਤੇ ਲਾਏ ਗੰਭੀਰ ਦੋਸ਼

PunjabKesari


author

Shyna

Content Editor

Related News