ਦਿੱਲੀ ਹਾਈਕਮਾਨ ਤੋਂ ਬਿਨਾਂ ਹੀ ਪੰਜਾਬ ''ਚ ਸਰਗਰਮ ਹੋਈ ''ਆਪ'' (ਵੀਡੀਓ)

04/22/2017 6:48:34 PM

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ''ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਆਪਣੇ ਦਮ ''ਤੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਵਿਚ ਪੰਜਾਬੀਆਂ ਦੀ ਪੁੱਛ ਪੜਤਾਲ ਨਾ ਹੋਣ ਦਾ ਇਲਜ਼ਾਮ ਝੱਲ ਵੋਟਰਾਂ ਦਾ ਸਮਰਥਣ ਹਾਸਲ ਨਾ ਕਰ ਸਕਣ ਵਾਲੀ ਪਾਰਟੀ ਨੇ ਪੰਜਾਬ ਵਿਚ ਇਕ ਮਈ ਤੋਂ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਵਿਧਾਨ ਸਭਾ ''ਚ ਵਿਰੋਧੀ ਧਿਰ ਦੇ ਆਗੂ ਐੱਚ. ਐੱਸ. ਫੂਲਕਾ ਮੁਤਾਬਕ ਹਰੇਕ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਉਹ ਪੰਜਾਬ ਭਰ ਵਿਚ ਯਾਤਰਾ ਕਰਕੇ ਲੋਕਾਂ ਤੋਂ ਵਿਧਾਨ ਸਭਾ ਲਈ ਮੁੱਦੇ ਇਕੱਠੇ ਕਰਨਗੇ। ਫਿਲਹਾਲ ਇਹ ਯਾਤਰਾ ਇਕ ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਵਲੋਂ ਕੱਢੀ ਗਈ ਕੋਈ ਵੀ ਅਜਿਹੀ ਯਾਤਰਾ ਨਹੀਂ ਸੀ ਜਿਸ ਵਿਚ ਦਿੱਲੀ ਦਰਬਾਰ ਦੇ ਆਗੂ ਹਾਜ਼ਰ ਨਾ ਹੋਣ। ਵੈਸੇ ਵੀ ਪੰਜਾਬ ਚੋਣਾਂ ਹਾਰਨ ਤੋਂ ਬਾਅਦ ਸੂਬੇ ਦੇ ਇੰਚਾਰਜ ਰਹੇ ਸੰਜੇ ਸਿੰਘ ਪੰਜਾਬ ਵਿਚ ਘੱਟ ਵੱਧ ਹੀ ਨਜ਼ਰ ਆ ਰਹੇ ਹਨ।


Gurminder Singh

Content Editor

Related News